ਸ਼ੈਮਰਾਕ ਸਕੂਲ ਵਿੱਚ ਖੇਡ ਦਿਵਸ ਮਨਾਇਆ

ਚੰਡੀਗੜ੍ਹ, 10 ਨਵੰਬਰ (ਸ.ਬ.) ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਵੱਲੋਂ  ਚੰਡੀਗੜ੍ਹ ਦੇ ਸੈਕਟਰ 46 ਵਿਚਲੇ ਸਟੇਡੀਅਮ ਵਿੱਚ ਦੋ ਦਿਨਾਂ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ|
ਪਹਿਲੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਲੈਫ਼ਟੀਨੈਂਟ ਜਰਨਲ ਕੇ ਜੇ ਸਿੰਘ ਵੱਲੋਂ ਖਿਡਾਰੀਆਂ ਦੇ ਮਾਰਚ ਪਾਸਟ ਨਾਲ ਹੋਈ| ਇਸ ਤੋਂ ਬਾਅਦ  ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕੀ| ਇਸ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਵੱਲੋਂ ਪੀ.ਟੀ ਦਾ ਪ੍ਰੋਗਰਾਮ  ਪੇਸ਼ ਕੀਤਾ ਗਿਆ| ਇਸ ਮੌਕੇ  ਵਿਦਿਆਰਥੀਆਂ ਵੱਲੋਂ  ਪੁੱਠੀ ਦੌੜ, ਟੋਪੀ ਦੌੜ, ਡੱਡੂ ਦੌੜ ਆਦਿ ਕਈ  ਰੋਚਕ ਖੇਡਾਂ ਵੀ ਪੇਸ਼ ਕੀਤੀਆਂ ਗਈਆਂ|
ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ  ਹਰਡਲ ਰੇਸ,ਜਲੇਬੀ ਦੌੜ, ਤਿੰਨ ਲੱਤ ਦੌੜ, ਨਿੰਬੂ ਦੌੜ ਆਦਿ ਪੇਸ਼  ਕੀਤੇ ਗਏ|

Leave a Reply

Your email address will not be published. Required fields are marked *