ਸ਼ੈਮਰਾਕ ਸਕੂਲ ਵਿੱਚ ਫਸਟ ਏਡ ਵਰਕਸ਼ਾਪ ਲਗਾਈ

ਐਸ ਏ ਐਸ ਨਗਰ, 21 ਮਈ (ਸ.ਬ.) ਮਿਸ਼ਨ ਸਲਾਮਤੀ ਤਹਿਤ ਸ਼ੈਮਰਾਕ ਸਕੂਲ ਮੁਹਾਲੀ ਵਿੱਚ ਸੰਭਵ ਫਾਊਂਡੇਸਨ ਬੰਗਲੌਰ ਅਤੇ ਐਕਜੋਨਥਲ ਕੰਪਨੀ ਵਲੋਂ ਸੜਕ ਸੁਰੱਖਿਆ ਅਤੇ ਫਸਟ ਏਡ ਵਰਕਸ਼ਾਪ ਲਗਾਈ ਗਈ| ਇਸ ਮੌਕੇ ਫਸਟ ਏਡ ਦੀ ਟ੍ਰੇਨਿੰਗ ਅਧਿਆਪਕਾਂ, ਮੈਡੀਕਲ ਸਟਾਫ, ਮਹਿਲਾ ਅਟੈਂਡੈਂਟ ਨੂੰ ਦਿੱਤੀ ਗਈ, ਤਾਂ ਜੋ ਉਹ ਨਾ ਸਿਰਫ ਸਕੂਲ ਵਿੱਚ ਸਗੋਂ ਘਰ ਵਿੱਚ ਵੀ ਕਿਸੇ ਵੀ ਪੀੜਤ ਜਾਂ ਜ਼ਖਮੀ ਜਾਂ ਬਿਮਾਰ ਇਨਸਾਨ ਦੀ ਸਹਾਇਤਾ ਕਰਕੇ ਉਸਦੀ ਜਾਨ ਬਚਾ ਸਕਣ|
ਇਸ ਮੌਕੇ ਸੰਬੋਧਨ ਕਰਦਿਆਂ ਸੰਭਵ ਫਾਊਂਡੇਸਨ ਦੇ ਨਾਲ ਜੁੜੇ ਹੋਏ ਡਾਕਰਟ ਰਾਕੇਸ਼ ਖੁਲਰ ਨੇ ਦੱਸਿਆ ਕਿ ਐਕਸੀਡੈਂਟ ਤੋਂ ਬਾਅਦ ਪਹਿਲਾ ਇੱਕ ੰਘੰਟਾ ਸੁਨਿਹਰੀ ਹੁੰਦਾ ਹੈ| ਕਿਸੇ ਵੀ ਪੀੜ੍ਹਤ ਵਿਅਕਤੀ ਦੀ ਸਮੇਂ ਸਿਰ ਕੀਤੀ ਗਈ ਸਹਾਇਤਾ ਨਾਲ, ਉਸ ਨੂੰ ਸਮੇਂ ਸਿਰ ਹਸਪਤਾਲ ਭੇਜਣ ਨਾਲ ਉਸਦੀ ਜਾਨ ਬਚਾਈ ਜਾ ਸਕਦੀ ਹੈ| ਉਹਨਾਂ ਦਿਲ ਦਾ ਦੌਰਾ ਪੈਣ ਸਮੇਂ ਸੀ ਪੀ ਆਰ ਦੇਣ ਦਾ ਤਰੀਕਾ ਵੀ ਸਮਝਾਇਆ| ਇਸੇ ਤਰ੍ਹਾਂ ਮਿਰਗੀ ਦਾ ਦੌਰਾ ਪੈਣ ਸਮੇਂ ਸਹਾਇਤਾ ਦੇਣ ਦਾ ਤਰੀਕਾ ਸਮਝਾਇਆ| ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਐਚ ਸੀ ਜਨਕ ਰਾਜ ਨੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *