ਸ਼ੈਮਰਾਕ ਸਕੂਲ ਵਿੱਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਸੈਕਟਰ 69 ਵਿਚ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ|  ਇਸ ਦੌਰਾਨ ਦੁਨੀਆਂ ਭਰ ਦੇ ਵੱਖ ਵੱਖ ਦੇਸ਼ ਵਿਚ ਸਿੱਖਿਆਂ ਜਗਤ ਵਿਚ ਆ ਰਹੇ ਬਦਲਾਵਾਂ ਤੇ ਚਰਚਾ ਕੀਤੀ ਗਈ| ਇਸ ਦੌਰਾਨ ਵਿਸ਼ਵ ਪੱਧਰ ਤੇ ਮਸ਼ਹੂਰ ਸਿੱਖਿਆਂ ਸ਼ਾਸਤਰੀ ਜਾਨਹਾਵੀ ਮਿਲਨਕੇਰੀ ਅਤੇ ਡੋਰੋਥੀ ਸਾਏਕਫਾਰਮ ਨੇ ਅਧਿਆਪਕਾਂ ਨਾਲ ਸਟੈਮ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ| ਜਾਨਹਾਵੀ ਮਿਲਨਕੇਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਟੈਮ ਲਰਨਿੰਗ ਪ੍ਰੋਗਰਾਮ ਵਿਸ਼ਵ ਦੇ 112 ਦੇਸ਼ਾਂ ਦੇ ਸਕੂਲਾਂ ਵੱਲੋਂ ਸਫਲਤਾਪੂਰਵਕ ਅਪਣਾਇਆ ਜਾ ਚੁੱਕਾ ਹੈ| ਸਟੈਮ ਲਰਨਿੰਗ ਸਾਇੰਸ, ਟੈਕਨੌਲੋਜੀ, ਇੰਜੀਨੀਅਰਿੰਗ ਅਤੇ ਹਿਸਾਬ ਦਾ ਮਿਲਿਆ ਜੁਲਿਆ ਰੂਪ ਹੈ| ਜਿਸ ਵਿਚ ਵਿਦਿਆਰਥੀਆਂ ਨੂੰ ਸਿੱਖਣ ਵਿਚ ਆਸਾਨੀ ਹੁੰਦੀ ਹੈ| ਇਸ ਮੌਕੇ ਤੇ ਸਕੂਲ ਵਿਚ ਇਕ ਵਰਕਸ਼ਾਪ   ਚਲਾਉਦੇਂ ਹੋਏ ਵਿਦਿਆਰਥੀਆਂ ਨੇ ਇਸ ਮਸ਼ਹੂਰ ਵਿਧੀ ਨੂੰ ਸਿੱਖਿਆ|
ਡੋਰੋਥੀ ਸਾਏਕਫਾਰਮ  ਨੇ ਦੱਸਿਆ ਕਿ ਬੱਚੇ ਦੇ ਪਹਿਲੇ 2000 ਦਿਨ ਯਾਨੀ ਪਹਿਲੇ 6 ਸਾਲ ਵਿਚ ਜੋ ਦਿਮਾਗ਼ ਪੂਰੀ ਤਰਾਂ ਵਿਕਸਤ ਹੋ ਜਾਂਦਾ ਹੈ ਉਹੀ ਤਮਾਮ ਉਮਰ ਨਾਲ ਚਲਦਾ ਹੈ| ਛੋਟੀ ਉਮਰੇ ਬੱਚੇ ਦੁਨੀਆ ਨੂੰ ਸਮਝਣ ਲਈ ਆਪਣਾ ਪੂਰਾ ਧਿਆਨ ਅਤੇ ਜ਼ੋਰ ਲਗਾ ਦਿੰਦੇ ਹਨ| ਇਸ ਦੇ ਨਾਲ ਹੀ ਇਸ ਉਮਰੇ ਬੱਚਿਆਂ ਵਿਚ ਹਰ ਚੀਜ਼ ਨੂੰ ਸਮਝਣ ਤੇ ਜਾਣਨ ਦੀ ਪ੍ਰਬਲ ਇੱਛਾ ਹੁੰਦੀ ਹੈ| ਇਸ ਲਈ ਪਹਿਲੇ 6 ਸਾਲ ਹਰ ਬੱਚੇ ਲਈ ਬਹੁਤ ਜ਼ਰੂਰੀ ਹੁੰਦੇ ਹਨ|

Leave a Reply

Your email address will not be published. Required fields are marked *