ਸ਼ੈਮਰਾਕ ਸਕੂਲ ਵਿੱਚ ਬਸੰਤ ਮਨਾਈ

ਐਸ. ਏ. ਐਸ. ਨਗਰ 1 ਫਰਵਰੀ (ਸ.ਬ.)  ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ|
ਇਸ ਮੌਕੇ ਸਕੂਲ ਕੈਂਪਸ ਵਿਚ ਪਤੰਗਬਾਜ਼ੀ ਮੁਕਾਬਲੇ ਕਰਵਾਏ ਗਏ| ਇਨ੍ਹਾਂ ਮੁਕਾਬਲਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਵਿੱਚ ਪਹਿਲੀ ਕੈਟਗਿਰੀ ਵਿੱਚ 6 ਤੋਂ 8 ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦੂਜੇ ਕੈਟਗਿਰੀ ਵਿੱਚ ਨੌਵੀਂ ਤੋਂ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਰੱਖਿਆ ਗਿਆ| 180 ਵਿਦਿਆਰਥੀਆਂ ਨੇ ਜਦ ਅਸਮਾਨ ਵਿੱਚ ਰੰਗ ਬਰੰਗੀਆਂ ਪਤੰਗਾਂ ਲਹਿਰਾਈਆਂ ਤਾਂ ਅਸਮਾਨ ਨੂੰ ਵੀ ਖੂਬਸੂਰਤ ਰੰਗਾਂ ਨਾਲ ਭਰ ਦਿੱਤਾ| ਵਿਦਿਆਰਥੀਆਂ ਨੇ ਇਕ ਦੂਜੇ ਨਾਲ ਪਤੰਗਬਾਜ਼ੀ ਦੇ ਮੁਕਾਬਲਿਆਂ ਵਿਚ ਪਤੰਗਾਂ ਦੇ ਪੇਚੇ ਲਗਾ ਕੇ ਇਸ ਸਭਿਆਚਾਰ ਖੇਡ ਦਾ ਖੂਬ ਆਨੰਦ ਮਾਣਿਆ|
ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਐਜ਼ੂਕੇਸ਼ਨ ਏਅਰ ਕਮਾਂਡਰ (ਰਿਟਾ.) ਐਸ ਕੇ ਸ਼ਰਮਾ ਨੇ ਵਿਦਿਆਰਥੀਆਂ ਨਾਲ ਬਸੰਤ ਦੇ ਦਿਹਾੜੇ ਦੀ ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਪਾਸੇ ਜਿਥੇ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਉਥੇ ਹੀ ਬਸੰਤ ਰੁੱਤ ਦੇ ਆਗਮਨ ਤੇ ਸਰਦੀ ਦੇ ਮੌਸਮ ਦੀ ਸਮਾਪਤੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ|

Leave a Reply

Your email address will not be published. Required fields are marked *