ਸ਼ੈਮਰਾਕ ਸਕੂਲ ਵਿੱਚ ਸੀਨੀਅਰ ਵਿਦਿਆਰਥੀਆਂ ਦੀ ਵਿਦਾਇਗੀ ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਸ਼ੈਮਰਾਕ  ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69, ਮੁਹਾਲੀ ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ| ਇਸ ਰੰਗਾਰੰਗ ਸਮਾਗਮ ਦਾ ਆਯੋਜਨ ਗਿਆਰ੍ਹਵੀਂ ਕਲਾਸ ਦੇ ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਜੋ ਮੁਹਾਲੀ ਦੇ ਆਰਮਡ ਫੋਰਸਸ਼ਿਜ ਇੰਸੀਚਿਟਿਊਂਟ ਵਿਖੇ ਫ਼ੌਜ ਵਿੱਚ ਭਰਤੀ ਲਈ ਜਰਨਲ ਬੀ.ਕੇ ਗਰੇਵਾਲ ਦੀ ਸਰਪ੍ਰਸਤੀ ਹੇਠ ਟ੍ਰੇਨਿੰਗ ਲੈ ਰਹੇ ਹਨ|
ਸਕੂਲ ਦੇ ਚੇਅਰਮੈਨ  ਏ ਐਸ ਬਾਜਵਾ ਇਸ ਖ਼ੂਬਸੂਰਤ ਪ੍ਰੋਗਰਾਮ ਵਿੱਚ  ਮੁੱਖ ਮਹਿਮਾਨ ਵਜੋਂ  ਸ਼ਾਮਿਲ ਹੋਏ| ਇਸ ਦੌਰਾਨ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਸਮਾਗਮ ਨੂੰ ਹੋਰ ਰੰਗ-ਬਰੰਗਾ ਕਰ ਦਿਤਾ|
ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਾਲੀਵੁੱਡ ਦੀਆਂ ਤਰਜ਼ਾਂ ਤੇ ਡਾਂਸ ਕਰਕੇ ਮਾਹੌਲ ਹੋਰ ਰੰਗੀਨ ਕਰ ਦਿੱਤਾ|
ਡਾਇਰੈਕਟਰ ਐਜੂਕੇਸ਼ਨ ਏਅਰ ਕਮਾਂਡਰ (ਰਿਟਾ.) ਐਸ.ਕੇ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ|

Leave a Reply

Your email address will not be published. Required fields are marked *