ਸ਼ੋਪੀਆਂ ਵਿੱਚ ਅੱਤਵਾਦੀਆਂ ਨੇ ਅਗਵਾ ਕੀਤੇ 3 ਪੁਲੀਸ ਕਰਮਚਾਰੀਆਂ ਦਾ ਕੀਤਾ ਕਤਲ

ਜੰਮੂ ਕਸ਼ਮੀਰ, 21 ਸਤੰਬਰ (ਸ.ਬ.) ਜੰਮੂ-ਕਸ਼ਮੀਰ ਵਿੱਚ ਪੰਚਾਇਤ ਚੋਣਾਂ ਹੋਣ ਤੋਂ ਪਹਿਲਾਂ ਅੱਤਵਾਦੀਆਂ ਵੱਲੋਂ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਇਕ ਵਾਰ ਫਿਰ ਘਾਟੀ ਵਿੱਚ ਅੱਜ ਸ਼ੋਪੀਆਂ ਵਿੱਚ ਚਾਰ ਸਪੈਸ਼ਲ ਪੁਲੀਸ ਅਫਸਰਾਂ ਨੂੰ ਅਗਵਾ ਕਰ ਲਿਆ ਗਿਆ| ਕੁਝ ਦੇਰ ਬਾਅਦ ਅੱਤਵਾਦੀਆਂ ਨੇ ਇਕ ਪੁਲੀਸ ਕਰਮਚਾਰੀ ਨੂੰ ਛੱਡ ਦਿੱਤਾ ਅਤੇ 3 ਪੁਲੀਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ| ਅੱਤਵਾਦੀਆਂ ਦੇ ਡਰ ਨਾਲ ਤਿੰਨ ਪੁਲੀਸ ਵਾਲਿਆਂ ਨੇ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ| ਪੁਲੀਸ ਕਰਮਚਾਰੀਆਂ ਨੇ ਵੀਡੀਓ ਜਾਰੀ ਕਰਕੇ ਜੰਮੂ ਕਸ਼ਮੀਰ ਪੁਲੀਸ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਹੈ| ਇਹ ਕਿਡਨੈਪਿੰਗ ਉਦੋਂ ਹੋਈ ਜਦੋਂ ਹਿਜ਼ਬੁਲ ਦੇ ਅੱਤਵਾਦੀ ਰਿਆਜ਼ ਨਾਇਕੂ ਨੇ ਪੁਲੀਸ ਕਰਮਚਾਰੀਆਂ ਨੂੰ ਧਮਕੀ ਦਿੱਤੀ ਹੈ| ਇਕ ਆਡੀਓ ਕਲਿੱਪ ਸਾਹਮਣੇ ਆਈ ਹੈ, ਜਿਸ ਵਿੱਚ ਨਾਇਕੂ ਕਹਿ ਰਿਹਾ ਹੈ ਕਿ ਸਾਰੇ ਪੁਲੀਸ ਕਰਮਚਾਰੀ ਚਾਰ ਦਿਨ ਵਿੱਚ ਆਪਣੀ ਨੌਕਰੀ ਛੱਡ ਦੇਣ| ਨਾਇਕੂ ਦਾ ਕਹਿਣਾ ਸੀ ਕਿ ਨਵੇਂ ਕਸ਼ਮੀਰੀ ਲੜਕੇ ਪੁਲੀਸ ਜੁਆਇਨ ਨਾ ਕਰਨ| ਇਸ ਤੋਂ ਪਹਿਲਾਂ ਵੀ ਕਈ ਵਾਰ ਅੱਤਵਾਦੀਆਂ ਨੇ ਪੁਲੀਸ ਕਰਮਚਾਰੀਆਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ| ਜਿਸ ਦੇ ਬਾਅਦ ਤੋਂ ਹੀ ਘਾਟੀ ਵਿੱਚ ਬਹੁਤ ਬਵਾਲ ਹੈ| ਹੁਣ ਪਿਛਲੇ ਮਹੀਨੇ ਹੀ ਅੱਤਵਾਦੀਆਂ ਨੇ ਪੁਲੀਸ ਕਰਚਮਾਰੀਆਂ ਦੇ 10 ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰ ਲਿਆ ਸੀ| ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਸੀ| ਅੱਤਵਾਦੀਆਂ ਦਾ ਕਹਿਣਾ ਹੈ ਕਿ ਪੁਲੀਸ ਕਰਚਮਾਰੀ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਲੈ ਗਏ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇ|

Leave a Reply

Your email address will not be published. Required fields are marked *