ਸ਼ੋਪੀਆਂ ਵਿੱਚ ਥਾਣੇ ਤੇ ਅੱਤਵਾਦੀ ਹਮਲਾ ਅਸਫਲ

ਸ਼੍ਰੀਨਗਰ, 5 ਦਸੰਬਰ (ਸ.ਬ.) ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਇੱਕ ਥਾਣੇ ਤੇ ਹਮਲਾ ਕਰ ਦਿੱਤਾ ਪਰ ਉੱਥੇ ਤਾਇਨਾਤ ਸਿਪਾਹੀ ਨੇ ਆਪਣੀ ਸਾਵਧਾਨੀ ਨਾਲ ਇਹ ਹਮਲਾ ਅਸਫਲ ਕਰ ਦਿੱਤਾ| ਅਧਿਕਾਰਤ ਮਾਹਿਰਾਂ ਮੁਤਾਬਕ ਅੱਜ ਦੱਸਿਆ ਕਿ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਥਾਣੇ ਤੇ ਹਮਲਾ ਕਰ ਦਿੱਤਾ| ਥਾਣੇ ਦੀ ਸੁਰੱਖਿਆ ਵਿੱਚ ਤਾਇਨਾਤ ਸਿਪਾਹੀ ਨੇ ਤਰੁੰਤ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ|
ਘਟਨਾ ਤੋਂ ਬਾਅਦ ਨਜ਼ਦੀਕ ਸ਼ਿਵਰਾਂ ਤੋਂ ਆਏ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *