ਸ਼ੋਪੀਆਂ ਜ਼ਿਲ੍ਹੇ ਵਿੱਚੋਂ ਤਿੰਨ ਨਾਗਰਿਕ ਅਗਵਾ

ਸ੍ਰੀਨਗਰ, 17 ਨਵੰਬਰ (ਸ.ਬ.) ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਤਿੰਨ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਹੈ| ਪੁਲੀਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਅਗਵਾ ਕੀਤੇ ਨਾਗਰਿਕਾਂ ਦੀ ਪਛਾਣ ਫ਼ਾਰੂਕ ਅਹਿਮਦ, ਸ਼ਾਹਿਦ ਅਹਿਮਦ ਅਤੇ ਰਾਜਾ ਦੇ ਰੂਪ ਵਜੋਂ ਹੋਈ ਹੈ, ਜਿਨ੍ਹਾਂ ਨੂੰ ਬੇਕਰੀ ਦੀ ਦੁਕਾਨ ਨੇੜਿਓ ਸਦਪੋਰਾ ਪਿੰਡ ਤੋਂ ਅਗਵਾ ਕਰ ਲਿਆ ਗਿਆ ਸੀ| ਪੁਲੀਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਨਾਬਾਲਗ ਨਦੀਮ ਨੂੰ ਅਗਵਾ ਕੀਤਾ ਗਿਆ ਸੀ, ਜਿਸ ਦਾ ਪੁਲਵਾਮਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *