ਸ਼ੋਪੀਆ ਹਸਪਤਾਲ ਵਿੱਚੋਂ ਏ.ਟੀ.ਐਮ. ਮਸ਼ੀਨ ਚੋਰੀ

ਸ਼ੀਨਗਰ, 22 ਨਵੰਬਰ (ਸ.ਬ.) ਬਦਮਾਸ਼ਾਂ ਨੇ ਇਕ ਵਾਰ ਫਿਰ ਏ.ਟੀ.ਐਮ. ਮਸ਼ੀਨ ਤੇ ਹੱਥ ਸਾਫ ਕਰਦਿਆਂ ਸ਼ੋਪੀਆ ਹਸਪਤਾਲ ਵਿੱਚੋਂ ਮਸ਼ੀਨ ਚੋਰੀ ਕਰ ਲਈ| ਵਾਰਦਾਤ ਬੀਤੀ ਰਾਤ ਨੂੰ ਅੰਜ਼ਾਮ ਦਿੱਤੀ ਗਈ ਹੈ| ਐਸ.ਐਚ.ਓ. ਸ਼ੋਪੀਆਂ ਨੇ ਮਾਮਲੇ ਦੀ ਪੁਸ਼ਟੀ ਕਰ ਦਿੱਤੀ ਹੈ| ਉਨ੍ਹਾਂ ਕਿਹਾ ਹੈ ਕਿ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਏ.ਟੀ.ਐਮ. ਮਸ਼ੀਨ ਵਿੱਚ ਚੋਰੀ ਹੋਣ ਤੋਂ ਪਹਿਲਾਂ ਕਿੰਨਾ ਕੈਸ਼ ਸੀ| ਪੁਲੀਸ ਸ਼ਿਕਾਇਤ ਤੇ ਕਾਰਵਾਈ ਕਰ ਰਹੀ ਹੈ|
ਸਥਾਨਕ ਲੋਕਾਂ ਦੇ ਅਨੁਸਾਰ ਸ਼ੋਪੀਆਂ ਹਸਪਤਾਲ ਕੰਪਲੈਕਸ ਵਿੱਚ ਜੰਮੂ-ਕਸ਼ਮੀਰ ਬੈਂਕ ਨੇ ਏ.ਟੀ.ਐਮ. ਮਸ਼ੀਨ ਸਥਾਪਿਤ ਕੀਤੀ ਸੀ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਵਿੱਚ ਏ.ਟੀ.ਐਮ. ਚੋਰੀ ਹੋਣ ਅਤੇ ਏ.ਟੀ.ਐਮ. ਤੇ ਲੁੱਟ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ| ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤੇ ਪਰ ਇਸ ਵਾਰ ਬਹੁਤ ਸਮਾਂ ਬਾਅਦ ਇਸ ਤਰ੍ਹਾਂ ਦੀ ਘਟਨਾ ਦਾ ਮਾਮਲਾ ਸਾਹਮਣੇ ਹੈ| ਦੂਸਰੇ ਪਾਸੇ ਪੁਲੀਸ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਹੈ ਕਿ ਸ਼ੋਪੀਆ ਹਸਪਤਾਲ ਵਿੱਚੋਂ ਚੋਰੀ ਹੋਈ ਇਹ ਏ.ਟੀ.ਐਮ. ਮਸ਼ੀਨ ਨੂੰ ਅੱਤਵਾਦੀਆਂ ਨੇ ਚੋਰੀ ਕੀਤਾ ਹੈ ਜਾਂ ਬਦਮਾਸ਼ਾਂ ਨੇ|

Leave a Reply

Your email address will not be published. Required fields are marked *