ਸ਼ੋਰੂਮ ਦੇ ਵਿਹੜੇ ਵਿੱਚ ਆਰਜੀ ਸ਼ੈਡ ਬਣਾਉਣ ਤੋਂ ਰੋਕਣ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਸਥਾਨਕ ਸੈਕਟਰ 91 ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਇੱਕ ਸ਼ੋਰੂਮ ਮਾਲਕ ਵੱਲੋਂ ਅੱਜ ਥਾਣਾ ਸੋਹਾਣਾ ਵਿੱਚ ਅਰਜੀ ਦੇ ਕੇ ਕਾਲੋਨੀ  ਦੇ ਮੁਲਾਜਮਾਂ ਵੱਲੋਂ ਉਸਦੇ ਸ਼ੋਰੂਮ ਦੀ ਤੋੜ ਫੋੜ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ| ਸ਼ੋਰੂਮ ਮਾਲਕ ਸ੍ਰ. ਇੰਦਰਜੀਤ ਸਿੰਘ ਨੇ ਦੱਸਿਆਂ ਕਿ ਉਹ ਆਪਣੇ ਸ਼ੋਰੂਮ ਦੇ ਪਿਛਲੇ ਵਿਹੜੇ ਤੇ ਆਰਜੀ ਸ਼ੈਡ ਪਵਾ ਰਹੇ ਸਨ ਜਦੋਂ ਅਚਾਨਕ ਕਾਲੋਨੀ ਦੇ ਮੁਲਾਜਮ 10-15  ਬੰਦਿਆਂ ਨੇ ਆ ਕੇ ਉਹਨਾਂ ਦੇ ਸ਼ੈਡ ਦੇ ਪਿਲਰ ਤੋੜ ਦਿੱਤੇ ਅਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ| ਇਸ ਸੰਬੰਧੀ ਕਾਲੋਨੀ ਦੇ ਪ੍ਰਬੰਧਕਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ|

Leave a Reply

Your email address will not be published. Required fields are marked *