ਸ਼ੋਸ਼ਲ ਮੀਡੀਆ ਤੇ ਬੱਚੇ ਕਿਡਨੈਪ ਮਾਮਲੇ ਦੀ ਵੀਡੀਓ ਵਾਇਰਲ ਵਿੱਚ ਆਇਆ ਨਵਾਂ ਮੋੜ

ਸ਼ੋਸ਼ਲ ਮੀਡੀਆ ਤੇ ਬੱਚੇ ਕਿਡਨੈਪ ਮਾਮਲੇ ਦੀ ਵੀਡੀਓ ਵਾਇਰਲ ਵਿੱਚ ਆਇਆ ਨਵਾਂ ਮੋੜ
ਬੱਚਿਆਂ ਦੇ ਪਿਤਾ ਨੇ ਦੱਸਿਆ ਉਸਦੇ ਬੱਚੇ ਮਰਜੀ ਨਾਲ ਉਸਦੇ ਨਾਲ ਆਏ
ਐਸ.ਏ.ਐਸ.ਨਗਰ, 22 ਮਈ (ਸ.ਬ.) ਕੁੱਝ ਦਿਨ ਪਹਿਲਾਂ ਟਰਾਈ ਸਿਟੀ ਵਿੱਚ ਦੋ ਬੱਚਿਆਂ ਦੇ ਕਿਡਨੈਪ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅੱਜ ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਬੱਚਿਆਂ ਦੇ ਪਿਤਾ ਗੁਰਪ੍ਰੀਤ ਸਿੰਘ ਵਾਸੀ ਪਿੰਡ ਗੀਗੇਮਾਜਰਾ ਨੇ ਬੱਚਿਆਂ ਸਮੇਤ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਡਨੈਪਿੰਗ ਦੀ ਗੱਲ ਨੂੰ ਨਕਾਰਿਆ ਅਤੇ ਆਪਣੀ ਪਤਨੀ ਤੇ ਬੱਚਿਆਂ ਦੀ ਮਾਂ ਉੱਤੇ ਸੰਗੀਨ ਦੋਸ਼ ਲਾਏ|
ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਕਿਡਨੈਪ ਹੋਣ ਦੀ ਗੱਲ ਕਹੀ ਜਾ ਰਹੀ ਹੈ ਦਰਅਸਲ ਉਹ ਬੱਚੇ ਉਸ ਦੇ ਆਪਣੇ ਹਨ, ਜਿਨ੍ਹਾਂ ਨੂੰ ਉਹ ਆਪਣੇ ਨਾਲ ਘਰ ਲੈ ਗਿਆ ਸੀ| ਉਨ੍ਹਾਂ ਦੱਸਿਆ ਕਿ ਆਪਣੀ ਪਤਨੀ ਨਾਲ ਉਸ ਦਾ ਕੋਰਟ ਕੇਸ ਚੱਲ ਰਿਹਾ ਹੈ ਪਰ ਉਹ ਉਸ ਦੇ ਬੱਚਿਆਂ ਕਰਨਪ੍ਰੀਤ ਸਿੰਘ ਅਤੇ ਲੜਕੀ ਹਰਕੀਰਤ ਕੌਰ ਨੂੰ ਨਾਲ ਲੈ ਗਈ ਅਤੇ ਬੱਚਿਆਂ ਨਾਲ ਮਾੜਾ ਸਲੂਕ ਕਰ ਰਹੀ ਸੀ|
ਉਨ੍ਹਾਂ ਆਪਣੀ ਪਤਨੀ ਰਮਨਜੋਤ ਕੌਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸਦੀ ਪਤਨੀ ਨੇ ਉਸਤੋਂ ਤਲਾਕ ਲਏ ਬਿਨਾ ਲਾਲੜੂ ਵਿਖੇ ਮਨੀਸ਼ ਕੁਮਾਰ ਨਾਲ ਦੂਜਾ ਵਿਆਹ ਕਰਵਾਇਆ ਹੋਇਆ ਹੈ| ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਉਸ ਦੇ ਬੱਚਿਆਂ ਨਾਲ ਕੁੱਟਮਾਰ ਕਰਦੀ ਸੀ ਅਤੇ ਉਨ੍ਹਾਂ ਨੂੰ ਸੁਲਾਉਣ ਲਈ ਜਬਰਦਸਤੀ ਸ਼ਰਾਬ ਵੀ ਪਿਲਾ ਦਿੰਦੀ ਸੀ| ਉਨ੍ਹਾਂ ਕਿਹਾ ਕਿ ਉਸ ਦੇ ਬੱਚਿਆਂ ਨੂੰ ਸਕੂਲ ਵੀ ਨਹੀਂ ਭੇਜਿਆ ਜਾਂਦਾ ਸੀ| ਬੱਚਿਆਂ ਨੂੰ ਪੂਰਾ ਪੂਰਾ ਦਿਨ ਭੁੱਖਾ ਰੱਖਿਆ ਜਾਂਦਾ ਸੀ ਤੇ ਰੋਟੀ ਮੰਗਣ ਤੇ ਵਾਸ਼ਿੰਗ ਮਸ਼ੀਨ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ|
ਉਹਨਾਂ ਕਿਹਾ ਕਿ ਬੱਚਿਆਂ ਤੇ ਹੋ ਰਿਹਾ ਇਹ ਜੁਲਮ ਉਸ ਤੋਂ ਦੇਖਿਆ ਨਹੀਂ ਗਿਆ ਤੇ ਉਹ ਆਪਣੇ ਬੱਚਿਆਂ ਨੂੰ ਆਪਣੇ ਘਰ ਲੈ ਆਇਆ| ਇਸ ਮੌਕੇ ਬੱਚਿਆਂ ਨੇ ਵੀ ਆਪਣੀ ਮਾਂ ਦੇ ਜੁਲਮਾਂ ਬਾਰੇ ਖੁਲਾਸਾ ਕੀਤਾ ਅਤੇ ਆਪਣੇ ਪਿਤਾ ਵਲੋਂ ਆਖੀਆਂ ਜਾ ਰਹੀਆਂ ਗੱਲਾਂ ਦੀ ਪੁਸ਼ਟੀ ਕੀਤੀ|

Leave a Reply

Your email address will not be published. Required fields are marked *