ਸ਼੍ਰੀਨਗਰ ਏਅਰਪੋਰਟ ਤੇ ਫੌਜੀ ਜਵਾਨ ਦੇ ਬੈਗ ਵਿੱਚੋਂ ਮਿਲੇ 2 ਟ੍ਰੇਨਿੰਗ ਗ੍ਰੇਨੇਡ

ਸ਼੍ਰੀਨਗਰ, 3 ਅਪ੍ਰੈਲ (ਸ.ਬ.) ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਏਅਰਪੋਰਟ ਤੇ ਸੀ. ਆਰ. ਪੀ. ਐਫ. ਨੇ ਫੌਜੀ ਜਵਾਨ ਦੇ ਬੈਗ ਵਿੱਚੋਂ 2 ਟ੍ਰੇਨਿੰਗ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ| ਜਵਾਨ ਦਾ ਬੈਗ ਜਦੋਂ ਚੈਕਿੰਗ ਦੀ ਐਕਸ-ਰੇਅ ਮਸ਼ੀਨ ਤੋਂ ਹੋ ਕੇ ਗੁਜ਼ਰਿਆ, ਤਾਂ ਇਨ੍ਹਾਂ               ਗ੍ਰੇਨੇਡਾਂ ਦੀ ਪਛਾਣ ਹੋਈ, ਜਿਸ ਤੋਂ ਬਾਅਦ ਜਵਾਨ ਤੋਂ ਪੁੱਛਗਿੱਛ ਜਾਰੀ ਹੈ|
ਪੱਤਰਕਾਰਾਂ ਨਾਲ ਐਸ. ਐਸ. ਪੀ. ਮੰਜੂਰ ਅਹਿਮਦ ਦਲਾਲ ਨੇ ਕਿਹਾ ਕਿ ਜੋ 2 ਗ੍ਰੇਨੇਡ ਨੂੰ ਬਰਾਮਦ ਕੀਤਾ ਗਿਆ ਹੈ, ਉਹ ਟ੍ਰੇਨਿੰਗ ਦੇ ਦੌਰਾਨ ਕੰਮ ਤੇ ਆਉਂਦੇ ਹਨ| ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਗ੍ਰੇਨੇਡ ਟ੍ਰੇਨਿੰਗ ਦੌਰਾਨ ਇਸਤੇਮਾਲ ਹੁੰਦੇ ਹਨ| ਇਸ ਲਈ ਇੰਨੇ ਖਤਰਨਾਕ ਨਹੀਂ ਹਨ|

Leave a Reply

Your email address will not be published. Required fields are marked *