ਸ਼੍ਰੀਨਗਰ ਏਅਰਪੋਰਟ ਨੇੜੇ ਬੀ.ਐੈਸ. ਐਫ. ਤੇ ਹਮਲਾ, 2 ਅੱਤਵਾਦੀ ਢੇਰ

ਜੰਮੂ, 3 ਅਕਤੂਬਰ (ਸ.ਬ.) ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨੇ ਅੱਜ ਸਵੇਰੇ ਤੜਕੇ 4.15 ਵੱਜੇ ਸ਼੍ਰੀਨਗਰ ਏਅਰਪੋਰਟ ਨਜ਼ਦੀਕ ਬੀ. ਐਸ. ਐਫ. ਦੀ 182 ਵੀਂ ਬਟਾਲੀਅਨ ਦੇ ਕੈਂਪ ਤੇ ਹਮਲਾ ਕਰ ਦਿੱਤਾ| ਮੰਨਿਆ ਜਾ ਰਿਹਾ ਹੈ ਕਿ ਇਹ ਇਕ ਫਿਦਾਇਨ ਹਮਲਾ ਹੈ| ਇਸ ਹਮਲੇ ਵਿੱਚ ਸੁਰੱਖਿਆ ਫੋਰਸ ਦੇ 3 ਜਵਾਨਾਂ ਜ਼ਖਮੀ ਹੋਏ ਹਨ| ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕੀਤਾ| ਇਕ ਨਿਊਜ ਚੈਨਲ ਨਾਲ ਗੱਲਬਾਤ ਵਿੱਚ ਆਈ. ਜੀ. ਪੀ. ਮੁਨੀਰ ਖ਼ਾਨ ਨੇ ਕਿਹਾ ਹੈ ਕਿ ਫਿਲਹਾਲ ਅਪਰੇਸ਼ਨ ਜਾਰੀ ਹੈ| ਉਨ੍ਹਾਂ ਕਿਹਾ ਹੈ ਕਿ ਦੋ ਹੋਰ ਅੱਤਵਾਦੀਆਂ ਨੂੰ ਦੇਖਿਆ ਗਿਆ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *