ਸ਼੍ਰੀਨਗਰ : ਪੁਲੀਸ ਨਾਕੇ ਤੇ ਅੱਤਵਾਦੀ ਹਮਲੇ ਵਿੱਚ 2 ਜਵਾਨਾਂ ਸਮੇਤ 4 ਨਾਗਰਿਕ ਜ਼ਖਮੀ

ਜੰਮੂ, 15 ਜੂਨ (ਸ.ਬ.) ਸ਼੍ਰੀਨਗਰ ਦੇ ਨਵਾਂ ਬਾਜ਼ਾਰ ਵਿੱਚ ਅੱਤਵਾਦੀਆਂ ਨੇ ਪੁਲੀਸ ਨਾਕੇ ਤੇ ਹਮਲਾ ਕੀਤਾ| ਪੁਲੀਸ ਵੱਲੋਂ ਮਿਲੀ ਜਾਣਕਾਰੀ ਵਿੱਚ ਇਹ ਹਮਲਾ ਡੈਂਟਲ ਕਾਲਜ ਦੇ ਨਜ਼ਦੀਕ ਪੁਲੀਸ ਨਾਕੇ ਤੇ ਕੀਤਾ ਗਿਆ ਹੈ| ਹਮਲੇ ਵਿੱਚ ਪੁਲੀਸ ਦੇ ਦੋ ਜਵਾਨ ਅਤੇ ਦੋ ਸਿਵਲ ਨਾਗਰਿਕ ਜ਼ਖਮੀ ਹੋ ਗਏ ਹਨ| ਇਸ ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ| ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ| ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਵੀਰਵਾਰ ਨੂੰ ਫੌਜ ਦੇ ਇਕ ਜ਼ਵਾਨ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਸੰਪਾਦਕ ਸੁਜਾਤ ਬੁਖਾਰੀ ਅਤੇ ਉਨ੍ਹਾਂ ਦੇ ਦੋ ਪੀ.ਸੀ.ਓ. ਨੂੰ ਮਾਰ ਦਿੱਤਾ ਸੀ|

Leave a Reply

Your email address will not be published. Required fields are marked *