ਸ਼੍ਰੀਨਗਰ ਰਾਜਮਾਰਗ ਤੇ ਗ੍ਰੇਨੇਡ ਹਮਲੇ ਤੋਂ ਬਾਅਦ ਸੁਰੱਖਿਆ ਹੋਰ ਸਖਤ

ਸ਼੍ਰੀਨਗਰ, 18 ਫਰਵਰੀ (ਸ.ਬ.)  ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿੱਚ ਰਾਜਮਾਰਗ ਤੇ ਬੀਤੀ ਰਾਤ ਅੱਤਵਾਦੀਆਂ ਵਲੋਂ ਗ੍ਰੇਨੇਡ ਹਮਲਾ ਕਰਨ ਤੋਂ ਬਾਅਦ ਸੁਰੱਖਿਆ ਵਿਵਸਥਾ ਹੋਰ ਵੀ ਸਖਤ ਕਰ ਦਿੱਤੀ ਗਈ ਹੈ| ਇਸ ਹਮਲੇ ਵਿੱਚ ਜੰਮੂ-ਕਸ਼ਮੀਰ ਪੁਲੀਸ ਦੇ 2 ਜਵਾਨ ਜ਼ਖਮੀ ਹੋਏ ਗਏ ਹਨ| ਇਸ ਵਿਚਕਾਰ ਅੱਤਵਾਦੀ ਸੰਗਠਨ ‘ਕਸ਼ਮੀਰ ਛੱਡੋ ਅੰਦੋਲਨ’ ਨੇ ਹਮਲੇ ਦੀ ਜਿੰਮੇਵਾਰੀ ਲਈ ਹੈ ਅਤੇ ਘਾਟੀ ਵਿੱਚ ਹੋਰ ਵੀ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ| ਹਮਲੇ ਤੋਂ ਬਾਅਦ ਪਾਠਾ ਚੌਕ ਤੋਂ ਪਰਿਮਪੋਰਾ ਵਿਚਕਾਰ ਰਾਜਮਾਰਗ ਤੇ ਨੀਮ ਫੌਜੀ ਬਲ ਅਤੇ ਸੂਬਾ ਪੁਲੀਸ ਦੇ ਜਵਾਨਾਂ ਨੂੰ ਵੱਡੀ ਸੰਖਿਆ ਵਿੱਚ ਤਾਇਨਾਤ ਕੀਤਾ ਗਿਆ ਹੈ| ਕੁਝ ਸਥਾਨਾਂ ਤੇ ਫੌਜ ਦੇ ਜਵਾਨ ਨੇ ਵੀ ਤਿੱਖੀ ਨਜ਼ਰ ਰੱਖੀ ਹੋਈ ਹੈ| ਫੌਜ ਸਵੇਰ ਤੋਂ ਹੀ ਮਾਰਗ ਦੇ ਦੋਵੇਂ ਪਾਸੇ ਮੇਟਲ ਡਿਟੈਕਟਰ ਦੀ ਮਦਦ ਨਾਲ ਵਾਹਨਾਂ ਦੀ ਤਲਾਸ਼ੀ ਲੈ ਰਹੇ ਸਨ| ਇਸ ਵਿਚਕਾਰ ਸੁਰੱਖਿਆ ਫੋਰਸ ਦੇ ਕਾਫਿਲੇ ਵੀ ਰਾਜਮਾਰਗ ਤੋਂ ਹੋ ਕੇ ਸ਼੍ਰੀਨਗਰ ਤੋਂ ਉੱਤਰ ਕਸ਼ਮੀਰ ਵੱਲ ਜਾਂਦੇ ਦੇਖੇ ਗਏ| ਰਾਜਮਾਰਗ ਤੇ ਕਿਸੇ ਚੁਣੌਤੀ ਨਾਲ ਨਿਪਟਣ ਲਈ ਸੁਰੱਖਿਆ ਫੋਰਸ ਅਤੇ ਪੁਲੀਸ ਦੇ ਬੰਕਰ ਵਾਹਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ|

Leave a Reply

Your email address will not be published. Required fields are marked *