ਸ਼੍ਰੀਨਗਰ ਵਿੱਚ ਐਨ. ਈ. ਈ. ਟੀ. ਪ੍ਰੀਖਿਆ ਕੇਂਦਰ ਬਣਾਏ ਜਾਣ : ਮਹਿਬੂਬਾ ਮੁਫਤੀ

ਜੰਮੂ, 11 ਨਵੰਬਰ (ਸ.ਬ.) ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਨ. ਈ. ਈ. ਟੀ. ਦੀ ਪ੍ਰੀਖਿਆ 2018 ਦੀ ਪ੍ਰੀਖਿਆ ਕੇਂਦਰ ਸ਼੍ਰੀਨਗਰ ਵਿੱਚ ਸਥਾਪਿਤ ਕੀਤੇ ਜਾਣ| ਉਨ੍ਹਾਂ ਨੇ ਇਸ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੂੰ ਇਕ ਪੱਤਰ ਲਿਖਿਆ ਹੈ ਕਿ ਜਨਵਰੀ 7 ਨੂੰ ਹੋਣ ਵਾਲੇ ਟੈਸਟ ਵਿੱਚ ਕਸ਼ਮੀਰ ਪ੍ਰਾਂਤ ਵਿੱਚ ਲੱਗਭਗ ਦੋ ਹਜ਼ਾਰ ਭਾਗੀਦਾਰੀ ਹਿੱਸਾ ਲੈਣ ਵਾਲੇ ਹਨ ਅਤੇ ਜੇਕਰ ਸ਼੍ਰੀਨਗਰ ਵਿੱਚ ਪ੍ਰੀਖਿਆ ਕੇਂਦਰ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ| ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਨੂੰ ਕਿਹਾ ਹੈ|
ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਮੁਫਤੀ ਨਾਲ ਵਿਦਿਆਰਥੀਆਂ ਦੇ ਕਈ ਡੈਲੀਗੇਸ਼ਨ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਐਨ. ਈ. ਈ. ਟੀ. ਪ੍ਰੀਖਿਆ ਦਾ ਕੇਂਦਰ ਸ਼੍ਰੀਨਗਰ ਵਿੱਚ ਬਣਾਇਆ ਜਾਵੇ|

Converted from Joy to Unicode

Leave a Reply

Your email address will not be published. Required fields are marked *