ਸ਼੍ਰੀਨਗਰ ਵਿੱਚ ਹਿਜ਼ਬੁਲ ਦਾ ਮੁੱਖ ਕਮਾਂਡਰ ਗ੍ਰਿਫਤਾਰ

ਸ਼੍ਰੀਨਗਰ, 1 ਅਪ੍ਰੈਲ (ਸ.ਬ.) ਗਰਮ ਰਾਜਧਾਨੀ ਸ਼੍ਰੀਨਗਰ ਵਿੱਚ ਪੁਲੀਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਇਕ ਮੁੱਖ ਕਮਾਂਡਰ ਨੂੰ ਗ੍ਰਿਫਤਾਰ ਕਰ ਲਿਆ ਹੈ| ਸੂਤਰਾਂ ਨੇ ਕਿਹਾ ਕਿ ਪੁਲੀਸ ਅਤੇ ਫੌਜ ਨੇ ਸੰਯੁਕਤ ਮੁਹਿੰਮ ਦੌਰਾਨ ਹਿਜ਼ਬੁਲ ਦੇ ਅਨੰਤਨਾਗ ਜ਼ਿਲਾ ਕਮਾਂਡਰ ਆਮਿਰ ਵੇਗਯ ਉਰਫ ਇਬ-ਏ-ਕਾਸਿਮ ਪੁੱਤਰ ਗੁਲਾਮ ਨਬੀ ਵੇਗਯ ਵਾਸੀ ਗੋਰੀਵਾਨ ਬਿਜਬਿਹਾੜਾ ਨੂੰ ਸ਼੍ਰੀਨਗਰ ਤੋਂ ਗ੍ਰਿਫਤਾਰ ਕਰ ਲਿਆ|
ਸੂਤਰਾਂ ਮੁਤਾਬਕ ਆਮਿਰ ਸ਼੍ਰੀਨਗਰ ਵਿੱਚ ਸੰਪਰਕ ਸਥਾਪਿਤ ਕਰਨ ਅਤੇ ਬੀਮਾਰੀ ਦਾ ਇਲਾਜ ਕਰਾਉਣ ਲਈ ਰੁਕਿਆ ਹੋਇਆ ਸੀ|
ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਦੇ ਕਈ ਮੁਕਾਬਲਿਆਂ ਵਿੱਚ ਆਮਿਰ ਦੇ ਸਾਰੇ ਸਹਿਯੋਗੀਆਂ ਨੂੰ ਮਾਰ ਦਿੱਤਾ ਗਿਆ ਹੈ| ਇਸ ਦੇ ਨਾਲ ਹੀ ਆਮਿਰ ਫੌਜ ਅਤੇ ਬੀ. ਐਸ. ਐਫ. ਕਾਫਲਿਆਂ ਤੇ ਹੋਏ ਕਈ ਘਾਤਕ ਹਮਲਿਆਂ ਵਿੱਚ ਵੀ ਸ਼ਾਮਲ ਸੀ| ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਦੀ ਆਵਾਜਾਈ ਤੇ ਯੋਜਨਾਬੱਧ ਨਿਗਰਾਨੀ ਦੇ ਆਧਾਰ ਤੇ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ            ਹੈ|

Leave a Reply

Your email address will not be published. Required fields are marked *