ਸ਼੍ਰੀਨਗਰ ਵਿੱਚ 32 ਘੰਟੇ ਮੁੱਠਭੇੜ ਤੋਂ ਬਾਅਦ 2 ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

ਸ਼੍ਰੀਨਗਰ, 13 ਫਰਵਰੀ (ਸ.ਬ.) ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਕਰਣ ਨਗਰ ਇਲਾਕੇ ਵਿੱਚ ਸੁਰੱਖਿਆ ਫੋਰਸ ਦੇ ਹੱਥ 32 ਘੰਟੇ ਬਾਅਦ ਵੱਡੀ ਕਾਮਯਾਬੀ ਲੱਗੀ ਹੈ| ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕੀਤਾ ਹੈ| ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਬਟਾਲੀਅਨ ਹੈਡਕੁਆਟਰ ਦੇ ਨਜ਼ਦੀਕ ਮਕਾਨ ਵਿੱਚ ਲਸ਼ਕਰ-ਏ-ਤੌਇਬਾ ਵਿੱਚ ਅੱਤਵਾਦੀ ਲੁੱਕੇ ਹੋਏ ਸਨ| ਸੁਰੱਖਿਆ ਫੋਰਸ ਨੇ ਅੱਜ ਸਵੇਰ ਫਿਰ ਤੋਂ ਉਨ੍ਹਾਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਸੀ|
ਜ਼ਿਕਰਯੋਗ ਹੈ ਕਿ ਸੀ.ਆਰ.ਪੀ.ਐਫ. ਕੈਂਪਾਂ ਤੇ ਸੋਮਵਾਰ ਸਵੇਰੇ ਅੱਤਵਾਦੀਆਂ ਦੇ ਇਕ ਫਿਦਾਇਨ ਹਮਲੇ ਨੂੰ ਸਾਵਧਾਨੀ ਨਾਲ ਅਸਫਲ ਕਰ ਦਿੱਤਾ ਹੈ| ਇਸ ਮੁਕਾਬਲੇ ਵਿੱਚ ਸੀ.ਆਰ.ਪੀ.ਐਫ. ਜਵਾਨਮੁਜਾਹਿਦ ਖਾਨ ਸ਼ਹੀਦ ਹੋ ਗਿਆ ਅਤੇ ਇਕ ਹੋਰ ਪੁਲੀਸ ਦਾ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ|
ਅਧਿਕਾਰਿਕ ਸੂਤਰਾਂ ਨੇ ਅੱਜ ਸਵੇਰ ਦੱਸਿਆ ਕਿ ਸੂਰਜ ਦੀ ਪਹਿਲੀ ਕਿਰਨ ਨਾਲ ਹੀ ਨਾਲ ਸੁਰੱਖਿਆ ਫੋਰਸ ਨੇ ਮਕਾਨ ਵਿੱਚ ਲੁੱਕੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ| ਹਾਲਾਂਕਿ ਅੱਤਵਾਦੀਆਂ ਨੇ ਫਿਰ ਤੋਂ ਸੁਰੱਖਿਆ ਫੋਰਸ ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ| ਪੂਰੇ ਇਲਾਕੇ ਦੀ ਘੇਰਾਬੰਦੀ ਦਿੱਤੀ ਗਈ ਹੈ ਤਾਂ ਕਿ ਅੱਤਵਾਦੀਆਂ ਦੇ ਭੱਜਣ ਦੀ ਕੋਸ਼ਿਸ਼ ਨਾਕਾਮ ਕੀਤੀ ਜਾ ਸਕੇ| ਰਾਤ ਵਿੱਚ ਰੁੱਕ-ਰੁੱਕ ਕੇ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ| ਇਕ ਸਥਾਨਕ ਨਿਵਾਸੀ ਨੇ ਕਿਹਾ ਕਿ ਗੋਲੀਬਾਰੀ ਸਵੇਰੇ 6.15 ਵਜੇ ਸ਼ੁਰੂ ਹੋ ਗਈ| ਉਨ੍ਹਾਂ ਕਿਹਾ ਹੈ ਕਿ ਮੁਕਾਬਲੇ ਵਾਲੇ ਸਥਾਨ ਤੋਂ ਤੇਜ਼ ਵਿਸਫੋਟ ਦੀ ਆਵਾਜ ਸੁਣੀ ਗਈ|
ਸੀ.ਆਰ.ਪੀ.ਐਫ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ 2 ਅੱਤਵਾਦੀਆਂ ਦੇ ਇਕ ਸਮੂਹ ਨੇ ਸੀ.ਆਰ.ਪੀ.ਐਫ. ਬਟਾਲੀਅਨ ਹੈਡਕੁਆਟਰ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁੱਖ ਐਂਟਰੀ ਵੱਲੋਂ ਤਾਇਨਾਤ ਸੰਤਰੀ ਨੇ ਉਸ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹਾਲਾਂਕਿ ਇਸ ਵਿਚਕਾਰ ਅੱਤਵਾਦੀ ਭੱਜ ਕੇ ਨਜ਼ਦੀਕ ਦੇ ਮਕਾਨ ਵਿੱਚ ਲੁੱਕ ਗਏ| ਵਧੀਕ ਸੁਰੱਖਿਆ ਫੋਰਸ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ ਦੇ ਪਹੁੰਚਣ ਦੇ ਤੁਰੰਤ ਬਾਅਦ ਇਲਾਕੇ ਵਿੱਚ ਘੇਰਾਬੰਦੀ ਕੀਤੀ ਗਈ ਸੀ|

Leave a Reply

Your email address will not be published. Required fields are marked *