ਸ਼੍ਰੀਨਗਰ ਹਵਾਈ ਅੱਡੇ ਤੇ ਫੌਜੀ ਕਰਮਚਾਰੀ ਗ੍ਰਿਫਤਾਰ, ਰਾਈਫਲ ਅਤੇ ਗੋਲੀਆਂ ਬਰਾਮਦ

ਸ਼੍ਰੀਨਗਰ, 21 ਫਰਵਰੀ (ਸ.ਬ.) ਪੁਲੀਸ ਨੇ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੌਜ ਦੇ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ| ਮਿਲੀ ਜਾਣਕਾਰੀ ਮੁਤਾਬਕ 47 ਆਰਆਰ ਦੇ ਰਾਈਫਲਮੈਨ ਪੀ ਦੇ ਗੌੜਾ ਵਾਸੀ ਬਿਹਾਰ ਨੂੰ ਏਅਰਪੋਰਟ ਤੇ ਸੁਰੱਖਿਆ ਕਰਮਚਾਰੀਆਂ ਨੇ ਰਾਈਫਲ ਅਤੇ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ| ਉਸ ਦੇ ਕੋਲੋਂ 13 ਏ.ਕੇ 47 ਦੀ ਅਤੇ 2 ਐਸ.ਐਲ.ਆਰ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ| ਰਾਈਫਲਮੈਨ ਸ਼੍ਰੀਨਗਰ ਤੋਂ ਦਿੱਲੀ ਇੰਡੀਗੋ ਦੇ ਜਹਾਜ਼ ਵਿੱਚ ਯਾਤਰਾ ਕਰਨ ਵਾਲਾ ਸੀ| ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *