ਸ਼੍ਰੀਲੰਕਾ ਦੀ ਅਦਾਲਤ ਨੇ ਤਾਮਿਲਨਾਡੂ ਦੇ 17 ਮਛੇਰਿਆਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ

ਰਾਮੇਸ਼ਵਰਮ, 23 ਦਸੰਬਰ (ਸ.ਬ.) ਸ਼੍ਰੀਲੰਕਾ ਦੀ ਇਕ ਅਦਾਲਤ ਨੇ ਸ਼੍ਰੀਲੰਕਾਈ ਜਲਸੈਨਾ ਵਲੋਂ ਗ੍ਰਿਫਤਾਰ ਕੀਤੇ ਗਏ ਤਾਮਿਲਨਾਡੂ ਦੇ 17 ਮਛੇਰਿਆਂ ਨੂੰ ਪੰਜ ਜਨਵਰੀ ਤੱਕ ਲਈ ਨਿਆਇਕ ਹਿਰਾਸਤ ਵਿੱਚ     ਭੇਜ ਦਿੱਤਾ ਹੈ|
ਰਾਮੇਸ਼ਵਰਮ ਮਛੇਰਾ ਸੰਘ ਦੇ ਨੇਤਾ ਪੀ. ਸੇਸੂਰਾਜਾ ਅਤੇ ਐਸ. ਏਮਿਰੇਤ ਨੇ ਦੱਸਿਆ ਕਿ ਸਾਰੇ ਮਛੇਰਿਆਂ ਨੂੰ ਜਾਫਨਾ ਸਥਿਤ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ| ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਮਛੇਰੇ ਰਾਮੇਸ਼ਵਰਮ ਦੇ ਰਹਿਣ ਵਾਲੇ ਹਨ ਅਤੇ ਬਾਕੀ ਪੁਡੂਕੋਟਾਈ ਜ਼ਿਲੇ ਦੇ ਨਿਵਾਸੀ ਹਨ|

Leave a Reply

Your email address will not be published. Required fields are marked *