ਸ਼੍ਰੀਲੰਕਾ ਦੇ ਖਿਲਾਫ ਆਸਟ੍ਰੇਲੀਆ ਦੇ ਕਪਤਾਨ ਹੋਣਗੇ ਫਿੰਚ

ਸਿਡਨੀ, 31 ਜਨਵਰੀ (ਸ.ਬ.) ਸਲਾਮੀ ਬੱਲੇਬਾਜ਼ ਆਰੋਨ ਫਿੰਚ ਸ਼੍ਰੀਲੰਕਾ ਦੇ ਖਿਲਾਫ ਆਗਾਮੀ ਲੜੀ ਵਿੱਚ ਆਸਟਰੇਲੀਆਈ ਟੀ-20 ਟੀਮ ਦੀ ਕਮਾਨ ਸੰਭਾਲਣਗੇ ਜਦਕਿ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਨੂੰ ਭਾਰਤ ਦੌਰੇ ਤੋਂ ਪਹਿਲਾਂ ਆਰਾਮ ਦਿੱਤਾ ਗਿਆ ਹੈ| ਨਿਊਜ਼ੀਲੈਂਡ ਦੇ ਖਿਲਾਫ ਹੋਏ ਵਨਡੇ ਵਿੱਚ ਫਿੰਚ ਕਾਰਜਵਾਹਕ ਕਪਤਾਨ ਸਨ| ਉਹ ਫਰਵਰੀ ਵਿੱਚ ਤਿੰਨ ਮੈਚਾਂ ਦੇ ਲਈ ਕਮਾਨ ਸੰਭਾਲਣਗੇ| ਫਿੰਚ ਆਸਟਰੇਲੀਆ ਦੀ ਘਰੇਲੂ ਬਿਗ ਬੈਸ਼ ਲੀਗ ਟੀ20 ਚੈਂਪੀਅਨਸ਼ਿਪ ਵਿੱਚ ਮੈਲਬੋਰਨ ਰੇਨੇਗੇਡੇਸ ਦੇ ਕਪਤਾਨ ਰਹਿ ਚੁੱਕੇ ਹਨ|

Leave a Reply

Your email address will not be published. Required fields are marked *