ਸ਼੍ਰੀਲੰਕਾ ਦੇ ਰਾਸ਼ਟਰਪਤੀ ਵਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਇਸਲਾਮਾਬਾਦ, 24 ਮਾਰਚ (ਸ.ਬ.) ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤੀਪਾਲਾ ਸੀਰੀਸੈਨਾ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਮੁਲਾਕਾਤ ਕੀਤੀ| ਇਸ ਮੁਲਾਕਾਤ ਵਿੱਚ ਸ਼੍ਰੀਲੰਕਾਈ ਰਾਸ਼ਟਰਪਤੀ ਨੇ ਪਾਕਿਸਤਾਨ ਵਿੱਚ ਆਯੋਜਿਤ ਹੋਣ ਵਾਲੇ ਸਾਰਕ ਸੰਮੇਲਨ ਨੂੰ ਆਪਣੇ ਸਮਰਥਨ ਵੀ ਜ਼ਾਹਰ ਕੀਤਾ| ਇਕ ਅਧਿਕਾਰਤ ਬਿਆਨ ਮੁਤਾਬਕ ਸੀਰੀਸੈਨਾ ਆਪਣੇ ਤਿੰਨ ਦਿਨਾਂ ਦੌਰੇ ਦੀ ਯਾਤਰਾ ਤੇ ਕੱਲ ਪਾਕਿਸਤਾਨ ਪਹੁੰਚੇ ਹਨ, ਉਨ੍ਹਾਂ ਨੂੰ ਇਸਲਾਮਾਬਾਦ ਵਿੱਚ ਡੇਅ ਮਿਲਟਰੀ ਪਰੇਡ ਵਿੱਚ ਗੈਸਟ ਆਫ ਆਨਰ ਨਾਲ ਸਨਮਾਨਤ ਕੀਤਾ ਗਿਆ| ਉਨ੍ਹਾਂ ਨੇ ਪੀ. ਐਮ. ਅੱਬਾਸੀ ਨਾਲ ਵਨ-ਟੂ-ਵਨ ਮੁਲਾਕਾਤ ਕਰ ਕੇ ਦੋਹਾਂ ਨੇ ਵਫਦ ਪੱਧਰੀ ਗੱਲਬਾਤ ਕੀਤੀ|
ਇਸ ਦੇ ਨਾਲ ਹੀ ਦੋਹਾਂ ਪੱਖਾਂ ਨੇ ਉਮੀਦ ਜ਼ਾਹਰ ਕੀਤੀ ਕਿ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸੰਬੰਧ ਅੱਗੇ ਭਵਿੱਖ ਵਿੱਚ ਵੀ ਬਿਹਤਰ ਰਹਿਣਗੇ| ਦੋਹਾਂ ਪੱਖਾਂ ਨੇ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਅਤੇ ਡੂੰਘਾ ਬਣਾਉਣ ਤੇ ਸਹਿਮਤੀ ਜ਼ਾਹਰ ਕੀਤੀ|
ਸ਼੍ਰੀਲੰਕਾਈ ਰਾਸ਼ਟਰਪਤੀ ਨੇ ਇਸ ਦੌਰਾਨ ਪਾਕਿਸਤਾਨ ਵਿਚ ਹੋਣ ਵਾਲੇ ਸਾਰਕ ਸੰਮੇਲਨ ਲਈ ਆਪਣਾ ਸਮਰਥਨ ਜ਼ਾਹਰ ਕੀਤਾ| ਬੈਠਕ ਤੋਂ ਬਾਅਦ ਦੋਹਾਂ ਪੱਖਾਂ ਨੇ ਦੋਹਾਂ ਪਾਸਿਓਂ ਯੁਵਾ ਨਾਗਰਿਕ ਅਤੇ ਡਿਪਲੋਮੈਟ ਕਰਮਚਾਰੀਆਂ ਦੇ ਵਿਕਾਸ ਦੇ ਤਿੰਨ ਐਮ. ਓ. ਯੂ. ਤੇ ਦਸਤਖਤ ਵੀ ਕੀਤੇ| ਸੀਰੀਸੈਨਾ ਨੇ ਪਾਕਿਸਤਾਨੀ ਰਾਸ਼ਟਰਪਤੀ ਹੁਸੈਨ ਮਮਨੂੰਨ ਨਾਲ ਵੀ ਮੁਲਾਕਾਤ ਕੀਤੀ|

Leave a Reply

Your email address will not be published. Required fields are marked *