ਸ਼੍ਰੀਲੰਕਾ ਨੂੰ 5-0 ਨਾਲ ਹਰਾ ਕੇ ਦੱਖਣੀ ਅਫਰੀਕਾ ਕ੍ਰਿਕਟ ਟੀਮ ਵਨ ਡੇ ਰੈਂਕਿੰਗ ਵਿੱਚ ਚੋਟੀ ਤੇ ਪੁੱਜੀ

ਦੁਬਈ, 11 ਫਰਵਰੀ (ਸ.ਬ.) ਸ਼੍ਰੀਲੰਕਾ ਨੂੰ 5-0 ਨਾਲ ਹਰਾਉਣ ਤੋਂ ਬਾਅਦ ਇਕ ਵਾਰ ਫਿਰ ਦੱਖਣੀ ਅਫਰੀਕਾ ਦੁਨੀਆ ਦੀ ਨੰਬਰ ਇਕ ਟੀਮ ਬਣ ਗਈ| ਸੈਂਚੁਰੀਅਨ ਵਿੱਚ ਖਤਮ ਹੋਈ ਘਰੇਲੂ ਵਨ ਡੇ ਲੜੀ ਵਿੱਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 5-0 ਨਾਲ ਬੁਰੀ ਤਰ੍ਹਾਂ ਹਰਾਇਆ ਅਤੇ ਵਨ ਡੇ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ| ਸ਼੍ਰੀਲੰਕਾ ਖਿਲਾਫ ਖੇਡੀ ਗਈ 5 ਮੈਚਾਂ ਦੀ ਲੜੀ ਦੀ ਸ਼ੁਰੂਆਤ ਵਿੱਚ ਦੱਖਣੀ ਅਫਰੀਕਾ ਨੰਬਰ ਇਕ ਤੇ ਕਾਬਜ਼ ਆਸਟ੍ਰੇਲੀਆ ਤੋਂ ਚਾਰ ਅੰਕ ਪਿੱਛੇ ਸੀ, ਜਦੋਂ ਕਿ ਆਸਟ੍ਰੇਲੀਆ ਦੀ ਟੀਮ ਨੂੰ ਨਿਊਜ਼ੀਲੈਂਡ ਵਿੱਚ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ| ਇਸ ਕਾਰਨ ਦੱਖਣੀ ਅਫਰੀਕਾ 119 ਅੰਕ ਹਾਸਲ ਕਰਕੇ ਵਿਸ਼ਵ ਚੈਂਪੀਅਨ ਟੀਮ ਨੂੰ ਪਛਾੜ ਕੇ ਦੁਨੀਆ ਦੀ ਨੰਬਰ ਇਕ ਟੀਮ ਬਣ ਗਈ ਹੈ|
ਆਸਟ੍ਰੇਲੀਆ 118 ਅੰਕਾਂ ਨਾਲ ਦੂਜੇ ਸਥਾਨ ਤੇ ਹੈ| ਭਾਰਤ 112 ਅੰਕਾਂ ਨਾਲ ਚੌਥੇ ਸਥਾਨ ਤੇ ਹੈ ਜਦੋਂ ਕਿ ਤੀਜੇ ਸਥਾਨ ਤੇ ਮੌਜੂਦ ਨਿਊਜ਼ੀਲੈਂਡ ਦੇ 113 ਅੰਕ ਹਨ|
ਜ਼ਿਕਰਯੋਗ ਹੈ ਕਿ ਨਵੰਬਰ 2014 ਵਿੱਚ ਦੱਖਣੀ ਅਫਰੀਕਾ ਦੁਨੀਆ ਦੀ ਨੰਬਰ ਇਕ ਟੀਮ ਸੀ, ਜਦੋਂ ਭਾਰਤ ਨੇ ਸ਼੍ਰੀਲੰਕਾ ਨੂੰ 5-0 ਨਾਲ ਹਰਾ ਕੇ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਸੀ| ਸਾਲ 2002 ਵਿੱਚ ਮੌਜੂਦਾ ਰੈਂਕਿੰਗ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਪੰਜਵੀਂ ਵਾਰ ਚੋਟੀ ਦੇ ਸਥਾਨ ਤੇ ਪਹੁੰਚਿਆ ਹੈ| ਟੀਮ ਫਰਵਰੀ 2007, ਮਾਰਚ ਤੋਂ ਮਈ 2008, ਜਨਵਰੀ ਤੋਂ ਅਗਸਤ 2009 ਅਤੇ ਅਕਤੂਬਰ ਤੋਂ ਨਵੰਬਰ 2014 ਤੱਕ ਚੋਟੀ ਤੇ ਰਹੀ|

Leave a Reply

Your email address will not be published. Required fields are marked *