ਸ਼੍ਰੀਲੰਕਾ : ਪੁਲੀਸ ਨੂੰ ਕੋਲੰਬੋ ਦੇ ਮੁੱਖ ਬੱਸ ਅੱਡੇ ਤੋਂ ਮਿਲੇ 87 ਬੰਬ

ਕੋਲੰਬੋ, 22 ਅਪ੍ਰੈਲ (ਸ.ਬ.) ਰਾਜਧਾਨੀ ਕੋਲੰਬੋ ਵਿਚ ਈਸਟਰ ਸੰਡੇ ਤੇ ਚਰਚ ਅਤੇ ਹੋਟਲਾਂ ਵਿਚ 8 ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਸ਼੍ਰੀਲੰਕਾ ਅਜੇ ਵੀ ਬਾਰੂਦ ਦੇ ਢੇਰ ਤੇ ਹੈ| ਐਤਵਾਰ ਰਾਤ ਨੂੰ ਕੋਲੰਬੋ ਦੇ ਮੁੱਖ ਏਅਰਪੋਰਟ ਨੇੜੇ ਜ਼ਿੰਦਾ ਬੰਬ ਮਿਲਣ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਪੁਲੀਸ ਨੇ ਕੋਲੰਬੋ ਦੇ ਮੁੱਖ ਬੱਸ ਅੱਡੇ ਤੇ 87 ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ| ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 290 ਹੋ ਚੁੱਕੀ ਹੈ, ਜਿਸ ਵਿਚ ਵਿਦੇਸ਼ੀ ਨਾਗਰਿਕਾਂ ਸਣੇ 6 ਭਾਰਤੀ ਵੀ ਸ਼ਾਮਲ ਹਨ| ਉਥੇ ਹੀ ਜ਼ਖਮੀਆਂ ਦੀ ਗਿਣਤੀ 500 ਤੋਂ ਜ਼ਿਆਦਾ ਹੈ| ਇਸੇ ਦੌਰਾਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦੇਸ਼ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ ਜੋ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ| ਸ਼੍ਰੀਲੰਕਾ ਦੇ ਸਿਹਤ ਮੰਤਰੀ ਰਾਜਿਤਾ ਸੇਨਾਰਤਨੇ ਨੇ ਕਿਹਾ ਕਿ ਦੇਸ਼ ਵਿਚ ਈਸਟਰ ਦੇ ਦਿਨ ਹੋਏ ਭਿਆਨਕ ਧਮਾਕਿਆਂ ਪਿੱਛੇ ਨੈਸ਼ਨਲ ਤੋਹਿਦ ਜਮਾਤ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਹੈ| ਮੰਨਿਆ ਜਾਂਦਾ ਹੈ ਕਿ ਸਾਰੇ ਆਤਮਘਾਤੀ ਹਮਲਾਵਰ ਸ਼੍ਰੀਲੰਕਾ ਦੇ ਹੀ ਨਾਗਰਿਕ ਸਨ|

Leave a Reply

Your email address will not be published. Required fields are marked *