ਸ਼੍ਰੀਲੰਕਾ ਵਲੋਂ ਮੈਚ ਫਿਕਸਿੰਗ ਦੇ ਖਿਲਾਫ ਸ਼ਖਤ ਕਾਨੂੰਨ ਬਣਾਉਣ ਦੀ ਯੋਜਨਾ

ਕੋਲੰਬੋ, 8 ਜੂਨ (ਸ.ਬ.) ਸ਼੍ਰੀਲੰਕਾ ਦੇ ਖੇਡ ਮੰਤਰੀ ਫੇਜਰ ਮੁਸਤਫਾ ਨੇ ਕਿਹਾ ਹੈ ਕਿ ਕ੍ਰਿਕਟ ਵਿੱਚ ਭ੍ਰਿਸ਼ਟਾਚਾਰ ਦਾ ਇਕ ਖੁਲਾਸਾ ਕੀਤੇ ਜਾਣ ਦੇ ਬਾਅਦ ਉਨ੍ਹਾਂ ਦਾ ਦੇਸ਼ ਮੈਚ ਫਿਕਸਿੰਗ ਨਾਲ ਨਿਪਟਣ ਦੇ ਲਈ ਸਖਤ ਕਾਨੂੰਨ ਬਣਾਏਗਾ ਅਤੇ ਵਿਸ਼ੇਸ਼ ਪੁਲੀਸ ਸ਼ਾਖਾ ਦਾ ਗਠਨ ਕਰੇਗਾ|
ਮੁਸਤਫਾ ਨੇ ਕਿਹਾ ਕਿ ਮੌਜੂਦਾ ਕਾਨੂੰਨ ਮੈਚ ਫਿਕਸਿੰਗ ਅਤੇ ਅਲ ਜਜ਼ੀਰਾ ਦੇ ਦਸਤਾਵੇਜਾਂ ਵਿੱਚ ਦਿਖਾਏ ਗਏ ਧੋਖਾਧੜੀ ਦੇ ਕਈ ਫਾਰਮੈਟਾਂ ਨਾਲ ਨਿਪਟਣ ਦੇ ਲਈ ਅਢੁਕਵੇ ਹਨ| ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਸ਼੍ਰੀਲੰਕਾ ਦੇ ਤਿੰਨ ਅਧਿਕਾਰੀਆਂ ਦੇ ਸਟਿੰਗ ਆਪਰੇਸ਼ਨ ਵਿੱਚ ਭ੍ਰਿਸ਼ਟਾਚਾਰ ਦੇ ਲਈ ਰਾਜੀ ਹੋਣ ਦੇ ਬਾਅਦ ਉਨ੍ਹਾਂ ਨੂੰ ਇਸਦੇ ਖਿਲਾਫ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ ਹੈ|
ਦੁਬਈ ਵਿੱਚ ਆਈ.ਸੀ.ਸੀ ਨਾਲ ਗੱਲਬਾਤ ਦੇ ਬਾਅਦ ਸਵਦੇਸ਼ ਪਹੁੰਚਣ ਤੇ ਮੁਸਤਫਾ ਨੇ ਕੋਲੰਬੋ ਵਿੱਚ ਕਿਹਾ,”ਮੈਂ ਇਸਦੇ ਲਈ ਨਵੇਂ ਕਾਨੂੰਨ ਤਿਆਰ ਕਰ ਰਿਹਾ ਹਾਂ ਅਤੇ ਪ੍ਰਸਤਾਵਿਤ ਬਿੱਲ ਨੂੰ ਲਾਗੂ ਕਰਨ ਦੇ ਲਈ ਵਿਸ਼ੇਸ਼ ਪੁਲੀਸ ਸ਼ਾਖਾ ਦਾ ਪ੍ਰਸਤਾਵ ਵੀ ਦੇਵਾਂਗਾ|

Leave a Reply

Your email address will not be published. Required fields are marked *