ਸ਼੍ਰੀ ਬ੍ਰਾਹਮਣ ਸਭਾ ਨੇ ਭਗਵਾਨ ਪਰਸ਼ੂਰਾਮ ਜਯੰਤੀ ਮਨਾਈ

ਐਸ ਏ ਐਸ ਨਗਰ, 29 ਅਪ੍ਰੈਲ (ਸ.ਬ.) ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਵਲੋਂ ਭਗਵਾਨ ਸ਼੍ਰੀ ਪਰਸ਼ੁਰਾਮ ਜਯੰਤੀ  ਧੂਮਧਾਮ ਨਾਲ ਮਨਾਈ ਗਈ| ਸਭਾ ਵਲੋਂ ਇੰਡਸਟ੍ਰੀਅਲ ਏਰੀਆ ਫੇਜ਼ 9 ਸਥਿਤ ਭਗਵਾਨ ਪਰਸ਼ੁਰਾਮ ਮੰਦਿਰ  ਵਿੱਚ ਧਾਰਮਿਕ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਕੀਤਾ| ਸਭਾ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਕਈ ਸੰਸਥਾਵਾਂ ਅਤੇ ਮੰਦਿਰ  ਕਮੇਟੀਆਂ, ਦੁਸਹਿਰਾ ਕਮੇਟੀਆਂ, ਰਾਮ ਲੀਲਾ  ਕਮੇਟੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ|
ਸਮਾਗਮ ਦੇ ਦੌਰਾਨ ਸਵੇਰੇ ਨੌਂ ਵਜੇ ਪੂਜਾ ਪਾਠ ਅਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ| ਮੰਦਿਰ  ਦੀ ਮਹਿਲਾ ਸੰਕੀਰਤਨ ਮੰਡਲੀ ਦੁਆਰਾ ਕੀਰਤਨ ਤੋਂ ਬਾਅਦ ਸੰਗੋਸ਼ਟੀ ਦਾ ਆਯੋਜਨ ਕੀਤਾ ਗਿਆ|  ਆਚਾਰਿਆ ਇੰਦਰਮਣੀ ਤ੍ਰਿਪਾਠੀ ਸ੍ਰੀ ਪਰਸ਼ੂਰਾਮ ਦੀ ਜਿੰਦਗੀ ਬਾਰੇ ਵਿਚਾਰ ਪੇਸ਼ ਕੀਤੇ ਗਏ|
ਸਮਾਗਮ ਦੇ ਦੌਰਾਨ ਸਭਾ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਮੁਹਾਲੀ ਸ਼ਹਿਰ ਦੀਆਂ ਸਮੂਹ ਮੰਦਿਰ ਕਮੇਟੀਆਂ, ਰਾਮਲੀਲਾ ਕਮੇਟੀਆਂ, ਦੁਸਹਿਰਾ ਕਮੇਟੀ ਮੁਹਾਲੀ, ਅਗਰਵਾਲ ਸੇਵਾ ਸਮਿਤੀ, ਸਿਟੀਜਨ ਡਿਵੈਲਪਮੈਂਟ ਫੋਰਮ, ਸ਼੍ਰੀ ਸਾਈਂ ਮਹੋਤਸਵ ਕਮੇਟੀ, ਹਿੰਦੂ ਸਟੂਡੈਂਟ ਫੈਡਰੇਸ਼ਨ, ਸੰਵਾਦ  ਥੀਏਟਰ ਗਰੁੱਪ, ਸ਼੍ਰੀ ਵੈਸ਼ਨੋ ਸੇਵਾ ਮੰਡਲ  ਅਤੇ ਸ੍ਰਵਹਿਤ ਕਲਿਆਣ ਸੁਸਾਇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ|
ਸਮਾਗਮ ਵਿੱਚ ਵਿਧਾਇਕ ਬਲਬੀਰ ਸਿੰਘ  ਸਿੱਧੂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਤੋਂ ਇਲਾਵਾ ਸ਼ਹਿਰ ਦੇ ਕਈ ਕੌਂਸਲਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ| ਇਸ ਮੌਕੇ  ਹਿੰਦੂ ਸਟੂਡੈਂਟ ਫੈਡਰੇਸ਼ਨ  ਦੇ ਨਿਸ਼ਾਂਤ ਸ਼ਰਮਾ, ਹਿੰਦੂ ਸੁਰੱਖਿਆ  ਕਮੇਟੀ  ਦੇ ਪ੍ਰਧਾਨ ਰਮੇਸ਼ ਦੱਤ,  ਸਭਾ  ਦੇ ਵਰਕਿੰਗ ਪ੍ਰਧਾਨ ਗੋਪਾਲ ਸ਼ਰਮਾ,  ਚੇਅਰਮਾਨ ਵੀ ਕੇ ਵੈਦ, ਜ਼ਨਰਲ ਸਕਤਰ  ਅਸ਼ੋਕ ਝਾ,  ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਵਿਵੇਕ ਕ੍ਰਿਸ਼ਣ ਜੋਸ਼ੀ, ਅਤੁਲ ਸ਼ਰਮਾ ਅਤੇ ਵਿਸ਼ਾਲ ਸ਼ੰਕਰ, ਵਰਿੰਦਰ ਸ਼ਰਮਾ, ਐਸ ਡੀ ਸ਼ਰਮਾ, ਵਿਜੈ ਸ਼ਰਮਾ, ਵਿਜੈ ਬਖਸ਼ੀ, ਬਾਲ ਕਿਸ਼ਨ ਸ਼ਰਮਾ ਮਟੌਰ,  ਸੁਨੀਲ ਸ਼ਰਮਾ,  ਰਮਨ ਸਲੀਲ, ਅਰੁਨ ਸ਼ਰਮਾ ਅਤੇ ਆਰ ਪੀ ਸ਼ਰਮਾ, ਪਰਮਿੰਦਰ ਸ਼ਰਮਾ, ਉਮਾ ਕਾਂਤ ਤਿਵਾਰੀ, ਐਨ ਸੀ ਸ਼ਰਮਾ, ਨਵਨੀਤ ਸ਼ਰਮਾ  ਸਮੇਤ ਸ਼੍ਰੀ ਬ੍ਰਾਹਮਣ ਸਭਾ ਅਤੇ ਯੁਵਾ ਬ੍ਰਾਹਮਣ ਸਭਾ ਦੇ ਸਾਰੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *