ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਸਮਾਪਤ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਫੇਜ਼ 3ਬੀ2 ਵਿੱਚ 19 ਨਵੰਬਰ ਤੋਂ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਅੱਜ ਸਮਾਪਤ ਹੋ ਗਈ| ਇਸ ਮੌਕੇ ਸਵੇਰ ਵੇਲੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ ਵਲੋਂ ਵਿਧਿਵਤ ਪੂਜਾ ਉਪਰੰਤ ਹਵਨ ਕੀਤਾ ਗਿਆ| ਇਸ ਮੌਕੇ ਸ੍ਰੀ ਸੁਰੇਸ਼ ਸ਼ਾਸਤਰੀ ਗੰਗੋਤਰੀ ਧਾਮ ਵਾਲਿਆਂ ਨੇ ਵੱਡੀ ਗਿਣਤੀ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਪੁਰਾਣ ਦੇ ਪ੍ਰਵਚਨ ਦਿੱਤੇ| ਇਸ ਦੌਰਾਨ ਉਨ੍ਹਾਂ ਨੇ ਅੰਤਮ ਦਿਨ ਭਗਵਾਨ ਸ਼੍ਰੀ ਕ੍ਰਿਸ਼ਣ ਅਤੇ ਉਨ੍ਹਾਂ ਦੇ ਬਚਪਨ ਦੇ ਮਿੱਤਰ ਸੁਦਾਮਾ ਜੀ ਦੇ ਮਿਲਣ ਦੀ ਕਥਾ ਨੂੰ ਵਿਸਤਾਪੂਰਵਕ ਦੱਸਿਆ|
ਇਸ ਮੌਕੇ ਆਚਾਰਿਆ ਜਗਦੰਭਾ ਰਤੂਡੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਦਾ ਗੁਣਗਾਨ ਕਰਦੇ ਹੋਏ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਸਬੰਧ ਖਰਾਬ ਹੋਣ ਦਾ ਮੁੱਖ ਕਾਰਨ ਇਨਸਾਨ ਦੀ ਈਰਖਾ, ਤ੍ਰਿਸ਼ਣਾ, ਹੈਂਕੜ ਆਦਿ ਹੈ| ਇਸ ਲਈ ਮਨੁੱਖ ਦੀ ਪ੍ਰਗਤੀ ਲਈ ਉਸਨੂੰ ਆਪਣੇ ਅੰਦਰ ਦੇ ਰਾਖਸ਼ ਨੂੰ ਮਾਰਨਾ ਹੋਵੇਗਾ| ਇਸ ਮੌਕੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ| ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ|

Leave a Reply

Your email address will not be published. Required fields are marked *