ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਯੂਥ ਵਿੰਗ ਵੱਲੋਂ ਕਬਰਸਤਾਨਾਂ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਐਸ ਏ ਐਸ ਨਗਰ, 28 ਮਾਰਚ (ਸ.ਬ.) ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਦਿਹਾਤੀ ਦੇ ਯੂਥ ਵਿੰਗ ਵੱਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪਿੰਡ ਮਨੌਲੀ ਤੋਂ ਕਬਰਸਤਾਨਾਂ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਹਲਕਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਮੁੱਖ ਸੇਵਾਦਾਰ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ ਪਿੰਡ ਮਨੌਲੀ ਵਿਖੇ ਕਬਰਸਤਾਨ ਦੀ ਸਫ਼ਾਈ ਦਾ ਕਾਰਜ ਆਰੰਭ ਕੀਤਾ| ਇਸ ਮੌਕੇ ਬੋਲਦਿਆਂ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਵਿੱਚ 20 ਦੇ ਕਰੀਬ ਕਬਰਸਤਾਨ ਹਨ ਜਿਨ੍ਹਾਂ ਦੀ ਵੱਖ ਵੱਖ ਸਮੇਂ ਤੇ ਸਫ਼ਾਈ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਇਸ ਸਫਾਈ ਤੋਂ ਇਲਾਵਾ ਕਬਰਸਤਾਨ ਵਿੱਚ ਵੱਖ ਵੱਖ ਥਾਂਵਾਂ ਤੇ ਬੂਟੇ ਲਾਏ ਜਾਣਗੇ ਤਾਂ ਜੋ ਵਾਤਾਵਰਨ ਦੀ ਸ਼ੁਧਤਾ ਲਈ ਆਪਣਾ ਯੋਗਦਾਨ ਪਾਇਆ ਜਾਵੇ| ਇਸ ਮੌਕੇ ਬੋਲਦਿਆਂ ਯੂਥ ਅਕਾਲੀ ਦਲ ਦਿਹਾਤੀ ਵਿੰਗ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ਵਿਚਲੇ ਸ਼ਮਸ਼ਾਨਘਾਟਾਂ ਦੀ ਸਾਫ ਸਫਾਈ ਲਈ ਯੂਥ ਵਿੰਗ ਆਪਣਾ ਅਗਲਾ ਕਾਰਜ ਸ਼ੁਰੂ ਕਰੇਗਾ| ਉਹਨਾਂ ਕਿਹਾ ਕਿ ਇਹ ਕੋਈ ਸਿਆਸੀ ਕਾਰਜ ਨਹੀਂ ਹੈ ਸਗੋਂ ਉਹਨਾਂ ਦੀ ਦਿਲੀ ਇੱਛਾ ਸੀ ਕਿ ਅਜਿਹਾ ਕੋਈ ਕਾਰਜ ਸ਼ੁਰੂ ਕੀਤਾ ਜਾਵੇ ਜਿਸ ਕਰਕੇ ਇਹ ਕਾਰਜ ਅੱਜ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਕਬਰਸਤਾਨ ਦੇ ਮੌਲਵੀ, ਸਿਕੰਦਰ ਸਿੰਘ, ਮੁਹੰਮਦ, ਇਕਬਾਲ , ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਹੈਪੀ, ਖਾਨ ਸਨੇਟਾ, ਹੈਪੀ ਖਾਨ, ਰੂਪ ਖਾਨ, ਜ਼ੋਰਾ ਮਨੌਲੀ, ਗੁਰਪ੍ਰੀਤ ਸਿੰਘ ਨੱਤ, ਨਿਰਭੈ ਸਿੰਘ ਪੰਚ, ਜਸਵਿੰਦਰ ਸਿੰਘ ਜੱਸੀ, ਵਿਸਾਖਾ ਸਿੰਘ, ਵਰਿੰਦਰ ਸਿੰਘ, ਸੋਨੀ ਜੰਡਪੁਰ, ਪਾਲ ਸਿੰਘ ਮਨੌਲੀ ਹਾਜ਼ਿਰ ਸਨ|

Leave a Reply

Your email address will not be published. Required fields are marked *