ਸ਼੍ਰੋਮਣੀ ਅਕਾਲੀ ਦਲ ਪੰਚਾਇਤੀ, ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਦਾ ਧੱਕਾ ਨਹੀਂ ਚੱਲਣ ਦੇਵੇਗਾ : ਬੱਬੀ ਬਾਦਲ

ਐਸ.ਏ.ਐਸ ਨਗਰ, 2 ਅਗਸਤ (ਸ.ਬ.) ਦੇਸ਼ ਦੀ ਚੋਣ ਪ੍ਰਣਾਲੀ ਵਿੱਚ ਪੰਚਾਇਤੀ, ਜਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀ ਚੋਣਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਆਉਂਦੀਆਂ ਚੋਣਾਂ ਸਬੰਧੀ ਮੁਹਾਲੀ ਵਿਖੇ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਆਖੇ| ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਸੰਵਿਧਾਨਕ ਕਦਰਾਂ ਕੀਮਤਾਂ ਲਈ ਵਫਾਦਾਰੀ ਨਹੀਂ ਨਿਭਾਈ ਅਤੇ ਇਸ ਦੇ ਉਲਟ ਸਰਕਾਰ ਦੇ ਬਲ ਦਾ ਪ੍ਰਯੋਗ ਕਰਕੇ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਆਪਣੇ ਗੁੰਡਿਆਂ ਦੀ ਮਦਦ ਨਾਲ ਲੋਕਾਂ ਦੇ ਫਤਵੇ ਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਬੱਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰ ਯੂਥ ਵਿੰਗ ਪੰਚਾਇਤੀ ਚੋਣਾਂ ਲਈ ਪੂਰੇ ਤਿਆਰ ਬਰ ਤਿਆਰ ਹਨ ਅਤੇ ਇਸ ਵਾਰ ਕਾਂਗਰਸ ਪਾਰਟੀ ਨੇ ਧਾਂਦਲੀ ਅਤੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰੂ ਮੂੰਹ ਦੀ ਖਾਣੀ ਪਵੇਗੀ ਅਤੇ ਅਕਾਲੀ ਦਲ ਦੇ ਵਰਕਰ ਵੱਲੋਂ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਵਰਕਰਾਂ ਨਾਲ ਹਰ ਤਰ੍ਹਾਂ ਖੜੇ ਹਨ| ਇਸ ਮੌਕੇ ਉਹਨਾਂ ਨਾਲ ਜਸਵੀਰ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਜਸਵੰਤ ਸਿੰਘ ਠਸਕਾ, ਵਿਨੋਦ ਬਡ ਮਾਜਰਾ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਰਣਜੀਤ ਸਿੰਘ ਬਰਾੜ, ਅਵਤਾਰ ਸਿੰਘ ਘੜੂੰਆ, ਰਸਪਾਲ ਸਿੰਘ ਬਾਕਰਪੁਰ, ਸੁਰਮੁੱਖ ਸਿੰਘ ਸਿਆਉ, ਮੀਹਾ ਸਿੰਘ ਸਿਆਉ, ਕੰਵਲਜੀਤ ਸਿੰਘ ਪੱਤੋਂ, ਜਗਦੀਪ ਸਿੰਘ ਗੀਗੇਮਾਜਰਾ, ਨਰਿੰਦਰ ਸਿੰਘ ਨਗਾਰੀ, ਅਮਰ ਸਿੰਘ, ਜੱਗਾ, ਪ੍ਰੀਤਮ ਸਿੰਘ ਮਨਾਣਾ, ਜਗਦੇਵ ਸਿੰਘ ਬਲੌਗੀ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਨੇਹਾ ਭਾਟਿਆ, ਹਰਪ੍ਰੀਤ ਸਿੰਘ ਕੰਡਾਲਾ, ਕੁਲਦੀਪ ਸਿੰਘ ਸੋਹਾਣਾ ਆਦਿ ਹਾਜਰ ਸਨ|

Leave a Reply

Your email address will not be published. Required fields are marked *