ਸ਼ੱਕੀ ਜਿਹਾਦੀਆਂ ਨੇ 7 ਵਿਅਕਤੀਆਂ ਦੇ ਸਿਰ ਵਿੱਚ ਮਾਰੀ ਗੋਲੀ

ਕਾਂਗੋ, 24 ਨਵੰਬਰ (ਸ.ਬ.)  ਅੱਜ ਪੂਰਬੀ-ਉਤਰੀ ਨਾਈਜੀਰੀਆ ਸਥਿਤ ਐਡਾਵਾ ਰਾਜ ਵਿਚ ਇਕ ਖੇਤ ਵਿਚ ਕੰਮ ਕਰਨ ਵਾਲੇ 7 ਵਿਅਕਤੀਆਂ ਨੂੰ ਸ਼ੱਕੀ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ| ਖੇਤ ਦੇ ਮਾਲਕ ਨੇ ਇਹ ਜਾਣਕਾਰੀ ਪੁਲੀਸ ਨੂੰ ਦਿੱਤੀ| ਹਮਲਾਵਰਾਂ ਦੇ ਬੋਕੋ ਹਰਾਮ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ| ਬੰਦੂਕਧਾਰੀ ਇੱਥੇ ਸੁਰੱਖਿਆ ਕਰਮਚਾਰੀਆਂ ਦੇ ਭੇਸ ਵਿਚ ਪਹੁੰਚੇ ਅਤੇ ਸਥਾਨਕ ਸਮੇਂ ਮੁਤਾਬਕ ਤੜਕਸਾਰ ਸਵੇਰੇ 3 ਵਜੇ ਗੋਮਬੀ ਜ਼ਿਲੇ ਦੇ ਸਬਾਨ ਗੜੀ ਪਿੰਡ ਵਿਚ ਖੇਤ ਵਿਚ ਸੋ ਰਹੇ ਲੋਕਾਂ ਤੇ ਹਮਲਾ ਕਰ ਦਿੱਤਾ| ਮਜ਼ਦੂਰਾਂ ਨੂੰ ਨੇੜਿਓਂ ਦੀ ਗੋਲੀ ਮਾਰੀ ਗਈ| ਇਸ ਦੌਰਾਨ ਉਨ੍ਹਾਂ ਦੇ ਹੱਥ ਬੰਨ ਦਿੱਤੇ ਗਏ ਸਨ| ਸਾਰੇ ਮਜ਼ਦੂਰ ਗੋਮਬੀ ਦੇ ਸ਼ਿਕਾਰੀ ਸੰਘ ਦੇ ਮੈਂਬਰ ਸਨ|

Leave a Reply

Your email address will not be published. Required fields are marked *