ਸ਼ੱਕੀ ਲਿਫਾਫਾ ਖੋਲ੍ਹਣ ਤੋਂ ਬਾਅਦ ਟਰੰਪ ਦੀ ਨੂੰਹ ਹਸਪਤਾਲ ਵਿੱਚ ਦਾਖਲ

ਵਾਸ਼ਿੰਗਟਨ, 13 ਫਰਵਰੀ (ਸ.ਬ.) ਇਕ ਸ਼ੱਕੀ ਲਿਫਾਫਾ ਖੋਲ੍ਹਣ ਤੋਂ ਬਾਅਦ ਟਰੰਪ ਦੀ ਨੂੰਹ ਵੇਨੇਸਾ ਟਰੰਪ ਨੂੰ ਸਾਵਧਾਨੀ ਵਰਤਦੇ ਹੋਏ ਹਸਪਤਾਲ ਲਿਜਾਇਆ ਗਿਆ ਹੈ| ਪੁਲਿਚ ਚਿੱਟਾ ਪਾਊਡਰ ਲੱਗਾ ਹੋਇਆ ਸੀ| ਇਹ ਲਿਫਾਫਾ ਟਰੰਪ ਨੇ ਵੱਡੇ ਪੁੱਤਰ ਡੋਨਾਲਡ ਜੂਨੀਅਰ ਦੇ ਮੈਨਹੇਟਨ ਦੇ ਪਤੇ ਤੇ ਭੇਜਿਆ ਗਿਆ ਸੀ| ਮੌਕੇ ਤੇ ਮੌਜੂਦ ਵੇਨੇਸਾ ਟਰੰਪ ਅਤੇ 2 ਹੋਰਨਾਂ ਲੋਕਾਂ ਨੂੰ ਸ਼ਹਿਰ ਦੇ ਫਾਇਰ ਬ੍ਰਿਗੇਡ ਨੇ ਹਸਪਤਾਲ ਪਹੁੰਚਾਇਆ ਹੈ| ਨਿਊਯਾਰਕ ਪਿਲਸ ਵਿਭਾਗ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਪਰੀਖਣ ਵਿੱਚ ਪਾਊਡਰ ਖਤਰਨਾਕ ਸਾਬਾਤ ਨਹੀਂ ਹੋਇਆ ਹੈ| ਪੁਲਸ ਦਾ ਕਹਿਣਾ ਹੈ ਕਿ ਵੇਨੇਸਾ ਟਰੰਪ ਨਾਲ ਸਰੀਰਕ ਤੌਰ ਤੇ ਪ੍ਰਭਾਵਿਤ ਨਹੀਂ ਲੱਗ ਰਹੀ ਸੀ|
ਉਥੇ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਹੈ ਕਿ ਘਟਨਾ ਤੋਂ ਬਾਅਦ 3 ਲੋਕਾਂ ਨੂੰ ਵੀਲ ਕਾਰਨੇਲ ਮੈਡੀਕਲ ਕਾਲਜ ਲਿਜਾਇਆ ਗਿਆ ਹੈ| ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਵੇਨੇਸਾ ਟਰੰਪ ਦੀ ਮਾਂ ਨੇ ਇਹ ਲਿਫਾਫਾ ਨੂੰ ਮਿਲਿਆ ਸੀ ਜਿਸ ਨੂੰ ਵੇਨੇਸਾ ਨੇ ਖੋਲ੍ਹਿਆ ਸੀ| ਵੇਨੇਸਾ ਟਰੰਪ ਨੇ ਨਵੰਬਰ 2005 ਵਿੱਚ ਟਰੰਪ ਜੂਨੀਅਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ 5 ਬੱਚੇ ਹਨ|
ਵਿਆਹ ਤੋਂ ਪਹਿਲਾਂ ਉਹ ਨਿਊਯਾਰਕ ਵਿੱਚ ਮਾਡਲਿੰਗ ਕਰਿਆ ਕਰਦੀ ਸੀ| ਟਰੰਪ ਜੂਨੀਅਰ ਦੇ ਪਰਿਵਾਰ ਨੂੰ ਅਮਰੀਕਾ ਦੀ ਸ੍ਰੀਕੇਟ ਸਰਵਿਸ ਸੁਰੱਖਿਆ ਪ੍ਰਦਾਨ ਕਰਦੀ ਹੈ| ਘਟਨਾ ਤੋਂ ਬਾਅਦ ਸ੍ਰੀਕੇਟ ਸਰਵਿਸ ਦੇ ਅਧਿਕਾਰੀ ਸ਼ੱਕੀ ਲਿਫਾਫੇ ਦੀ ਜਾਂਚ ਵਿੱਚ ਲੱਗ ਗਏ ਹਨ|

Leave a Reply

Your email address will not be published. Required fields are marked *