ਸ਼ੱਕੀ ਹਾਲਤ ਵਿੱਚ ਰੇਲਵੇ ਲਾਈਨ ਦੇ ਨੇੜੇ ਮਿਲੀ ਇਕ ਵਿਅਕਤੀ ਦੀ ਲਾਸ਼

ਖਰੜ, 14 ਅਗਸਤ (ਕੁਸ਼ਲ ਆਨੰਦ) ਖਰੜ ਰੰਧਾਵਾ ਰੋਡ ਤੇ ਬਣੇ ਅੰਡਰ ਬ੍ਰਿਜ ਦੇ ਕੋਲ ਇਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਲਾਸ਼ ਪ੍ਰਾਪਤ ਹੋਈ ਹੈ| ਇਸ ਸਬੰਧ ਵਿੱਚ ਮੌਕੇ ਤੇ ਪਹੁੰਚੇ ਜੀ ਪੀ ਆਰ ਵਿਭਾਗ ਦੇ ਪੁਲੀਸ ਮੁਲਾਜ਼ਮ ਏ ਐਸ ਆਈ ਮਨੋਹਰ ਲਾਲ ਦੇ ਮੁਤਾਬਕ ਇਹ ਲਾਸ਼ ਦੋ ਤਿੰਨ ਦਿਨ ਪੁਰਾਣੀ ਲੱਗ ਰਹੀ ਹੈ ਅਤੇ ਇਸ ਲਾਸ਼ ਦੀ ਅਜੇ ਪੜਤਾਲ ਨਹੀਂ ਕੀਤੀ ਗਈ ਜੋ ਕਿ ਉਹਨਾਂ ਦੇ ਵਿਭਾਗ ਨਾਲ ਸਬੰਧਿਤ ਐਸ ਐਚ ਓ ਸਰਹਿੰਦ ਦੇ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ | ਇਸ ਮੌਕੇ ਮੌਜੂਦ ਜੀ ਪੀ ਆਰ ਵਿਭਾਗ ਦੇ ਪੁਲੀਸ ਮੁਲਾਜ਼ਮ ਮਨੋਹਰ ਲਾਲ ਦੇ ਮੁਤਾਬਕ ਜਿਹੜੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਉਸ ਨੂੰ ਵੇਖਦੇ ਹੋਏ ਇਹ ਵਿਅਕਤੀ ਚਲਦੀ ਰੇਲ ਗੱਡੀ ਤੋਂ ਡਿੱਗਣ ਦਾ ਖਦਸ਼ਾ ਜਤਾਇਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ 174 ਤਹਿਤ ਕਰਨ ਦੀ ਗੱਲ ਆਖੀ ਗਈ|

Leave a Reply

Your email address will not be published. Required fields are marked *