ਸਊਦੀ ਅਰਬ : ਮੱਕਾ ਮਸਜਿਦ ਵਿੱਚ ਆਤਮਘਾਤੀ ਹਮਲਾ, ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾਇਆ

ਦੁਬਈ, 24 ਜੂਨ (ਸ.ਬ.) ਸਾਊਦੀ ਅਰਬ ਦੇ ਪਵਿੱਤਰ ਮੱਕਾ ਸ਼ਹਿਰ ਵਿੱਚ ਸਥਿਤ ਮੁੱਖ ਮਸਜਿਦ ਵਿੱਚ ਸਥਿਤ ਹਮਲੇ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ, ਇਸ ਦੌਰਾਨ ਇਕ ਹਮਲਾਵਰ ਨੇ ਖੁਦ ਨੂੰ ਧਮਾਕਾਖੇਜ਼ ਪਦਾਰਥਾਂ ਨਾਲ ਖੁਦ ਨੂੰ ਉਡਾ ਲਿਆ| ਦੇਸ਼ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਮਸਜਿਦ ਵਿੱਚ ਆਤਮਘਾਤੀ ਹਮਲੇ ਦੀ ਯੋਜਨਾ ਬਣਾਉਣ ਨਾਲੇ ਹਮਲਾਵਰ ਨੇ ਸੁਰੱਖਿਆ ਫੌਜਾਂ ਨਾਲ ਘਿਰਨ ਮਗਰੋਂ ਖੁਦ ਨੂੰ ਉਡਾ ਲਿਆ| ਉਨ੍ਹਾਂ ਦੱਸਿਆ ਕਿ ਮੱਕਾ ਵਿੱਚ ਕੀਤੀ ਗਈ ਛਾਪੇਮਾਰੀ ਵਿੱਚ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ ਵਿੱਚ ਇਕ ਮਹਿਲਾ ਵੀ ਸ਼ਾਮਲ ਹੈ| ਇਹ ਲੋਕ ਮਸਜਿਦ ਦੇ ਨੇੜੇ ਦਾ ਜਾਇਜ਼ਾ ਲੈਣ ਆਏ ਸਨ| ਉਨ੍ਹਾਂ ਦੱਸਿਆ ਕਿ ਇਸ ਧਮਾਕੇ ਵਿੱਚ ਇਮਾਰਤ ਦਾ ਇਕ ਹਿੱਸਾ ਢਹਿ ਗਿਆ| ਜਿਸ ਵਿੱਚ 6 ਵਿਦੇਸ਼ੀ ਨਾਗਰਿਕ ਤੇ 5 ਪੁਲੀਸ ਕਰਮਚਾਰੀ ਜ਼ਖਮੀ  ਹੋ  ਗਏ|
ਰਮਜ਼ਾਨ ਦੇ ਆਖਰੀ ਦਿਨਾਂ ਵਿੱਚ ਦੁਨੀਆ ਦੇ ਲੱਖਾਂ ਮੁਸਲਮਾਨ ਮੱਕਾ ਪੁੱਜੇ ਹਨ| ਸਾਊਦੀ ਅਰਬ ਦੇ ਸ਼ਾਸਕ ਵੀ ਆਮ ਤੌਰ ਤੇ ਰਮਜ਼ਾਨ ਦੇ ਆਖਰੀ 10 ਦਿਨ ਮੱਕਾ ਵਿੱਚ ਹੀ ਬਤੀਤ ਕਰਦੇ ਹਨ| ਸਾਊਦੀ ਅਧਿਕਾਰੀਆਂ ਨੇ ਇਸ ਯੋਜਨਾ ਦੇ ਅਸਫਲ ਹੋਣ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ| ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੱਕਾ ਵਿੱਚ ਇਕ ਹੋਰ ਘਟਨਾ ਵਿੱਚ ਸੁਰੱਖਿਆ ਫੌਜ ਦੇ ਨਾਲ ਝੜਪ ਵਿੱਚ ਇਕ ਅੱਤਵਾਦੀ ਮਾਰਿਆ ਗਿਆ| ਪਿਛਲੇ ਕੁੱਝ ਸਾਲਾਂ ਤੋਂ ਸਾਊਦੀ ਅਰਬ ਅੱਤਵਾਦੀ ਸੰਗਠਨ ਆਈ.ਐਸ.ਆਈ ਦੇ ਨਿਸ਼ਾਨੇ ਤੇ ਹੈ| 2016 ਵਿੱਚ ਰਮਜ਼ਾਨ ਦੇ ਮਹੀਨੇ ਮਦੀਨਾ ਵਿੱਚ ਹੋਏ ਬੰਬ ਧਮਾਕੇ ਕਾਰਨ ਚਾਰ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *