ਸਕਾਈ ਰਾਕ ਸਿਟੀ ਦੇ ਪਲਾਟ ਧਾਰਕਾਂ ਵਲੋਂ ਗਮਾਡਾ ਅੱਗੇ ਜੋਰਦਾਰ ਧਰਨਾ ਅਤੇ ਪ੍ਰਦਰਸ਼ਨ

ਐਸ. ਏ. ਐਸ ਨਗਰ, 5 ਸਤੰਬਰ (ਸ.ਬ.) ਸਕਾਈ ਰਾਕ ਸਿਟੀ ਵੈਲਫੇਅਰ ਸੋਸਾਇਟੀ ਸੈਕਟਰ 111-122 ਵਲੋਂ ਅੱਜ ਗਮਾਡਾ ਦਫਤਰ ਦੇ ਸਾਮ੍ਹਣੇ ਧਰਨਾ ਦਿੱਤਾ ਗਿਆ ਅਤੇ ਗਮਾਡਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਗਈ| ਸੁਸਾਇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਸਕਾਈ ਰਾਕ ਸਿਟੀ ਦੇ ਵਿਰੋਧੀਆਂ ਦੇ ਵਤੀਰੇ ਕਾਰਨ ਉਹ ਬਰਬਾਦ ਹੋਣ ਕੰਢੇ ਪੁੱਜ ਗਏ ਹਨ ਅਤੇ ਉਹਨਾਂ ਦੀ ਜਿੰਦਗੀ ਭਰ ਦੀ ਜਮਾ ਪੂੰਜੀ ਇੱਥੇ ਫਸ ਗਈ ਹੈ|
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਇਹ ਸੁਸਾਇਟੀ ਇਸ ਕਰਕੇ ਬਣਾਈ ਗਈ ਸੀ ਤਾਂ ਜੋ ਮੱਧਵਰਗੀ ਲੋਕਾਂ ਨੂੰ ਸਸਤੀ ਕੀਮਤ ਤੇ ਪਲਾਟ ਮੁਹਈਆ ਕਰਵਾਏ ਜਾ ਸਕਣ ਅਤੇ ਸੁਸਾਇਟੀ ਦੇ ਪ੍ਰਧਾਨ ਵਲੋਂ ਇਸ ਸੰਬੰਧੀ ਸਾਰੀਆਂ ਲੋੜੀਂਦੀਆਂ ਸ਼ਰਤਾਂ (ਸੀ ਐਲ ਯੂ, ਪ੍ਰੋਮਟਰ ਲਾਈਸੰਸ, ਐਸ ਟੀ ਤੋਂ ਪ੍ਰਵਾਨਿਤ ਲੇ ਆਉਟ ਪਲਾਨ, ਡਿਵੈਲਪਰ ਲਾਈਸੰਸ) ਪੂਰੀਆਂ ਕਰਕੇ 2014 ਵਿੱਚ ਪਲਾਟ ਵੇਚਣ ਦੇ ਇਕਰਾਰਨਾਮੇ ਅਤੇ ਪ੍ਰੋਵੀਜਨਲ ਪਜੈਸ਼ਨ ਲੈਟਰ ਜਾਰੀ ਕਰਨੇ ਸ਼ੁਰੂ ਕੀਤੇ ਸਨ| ਉਹਨਾਂ ਇਲਜਾਮ ਲਗਾਇਆ ਕਿ ਇਸ ਦੌਰਾਨ ਕੁੱਝ ਲਾਲਚੀ ਤੱਤਾਂ ਨੇ ਸੁਸਾਇਟੀ ਦੇ ਪ੍ਰਧਾਨ ਤੇ ਪਲਾਟਾਂ ਦੀ ਕੀਮਤ ਵਧਾਉਣ ਦਾ ਦਬਾਓ ਪਾਇਆ ਜਿਸ ਤੇ ਇਨਕਾਰ ਕਰਨ ਤੇ ਇਹਨਾਂ ਲੋਕਾਂ ਵਲੋਂ ਸੁਸਾਇਟੀ ਦਾ ਕੰਮ ਕਾਜ ਰੁਕਵਾ ਦਿੱਤਾ ਗਿਆ|
ਇਸ ਮੌਕੇ ਧਰਨਾਕਾਰੀਆਂ ਵਲੋਂ ਗਮਾਡਾ ਦਾ ਪੁਤਲਾ ਫੂਕਿਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਗਮਾਡਾ ਅਧਿਕਾਰੀਆਂ ਨੇ ਆਪਣਾ ਰਵਈਆ ਬਦਲ ਕੇ ਸੁਸਾਇਟੀ ਮੈਂਬਰਾਂ ਦੇ ਪਲਾਟ ਹਾਸਿਲ ਕਰਨ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰਨੀਆਂ ਬੰਦ ਨਾ ਕੀਤੀਆਂ ਤਾਂ ਇਹ ਸੰਘਰਸ਼ ਹਰ ਤੇਜ ਕੀਤਾ ਜਾਵੇਗਾ|
ਧਰਨੇ ਦੌਰਾਨ ਰਵੀ ਧਾਰ, ਕਲਪਨਾ ਤਿਵਾਰੀ, ਵਰਿੰਦਰਜੀਤ ਸਿੰਘ, ਮਨੀ ਗੁਪਤਾ, ਮਾਸਟਰ ਸਿਮਰਿਤ ਸਿੰਘ ਵਿਰਦੀ,ਆਸ਼ੀਸ ਮਿੱਤਲ, ਮਾਸਟਰ ਕਰਨ, ਸੀ ਸੀ ਤਿਵਾਰੀ, ਵਿਵੇਕ ਸ਼ਰਮਾ, ਸੁਰਿੰਦਰ ਗਰੇਵਾਲ, ਸਿਮਰ ਗਰੇਵਾਲ, ਅਮਰਜੀਤ ਸਿੰਘ, ਜੱਲਾ ਰਾਮ, ਹਿਤੇਸ਼ ਜੈਨ, ਅਜੈ ਬੰਗਰ, ਅਮਰਜੀਤ ਸਿੰਘ ਬਾਜਵਾ, ਉਜਾਗਰ ਸਿੰਘ, ਹਰਬੰਸ ਸਿੰਘ, ਅਨੂਰਾਸ਼ ਕੌਸਿਕ, ਅਮਰਜੀਤ, ਗੁਰਬਿੰਦਰ, ਗੌਰਵ, ਮੀਨਾ ਕੁਮਾਰੀ, ਰੰਜਨਾ ਸਹਿਗਲ, ਗੁਰਵਿੰਦਰ ਸਿੰਘ, ਐਚ ਐਸ ਮੱਲੀ, ਯੁਵਰਾਜ ਸਿੰਘ, ਰੁਪਿੰਦਰ ਔਲਖ, ਸ਼ਰੂਤੀ ਗੁਪਤਾ, ਪ੍ਰਭਮੀਤ ਸਿੰਘ, ਤੇਜਾ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਭਾਟੀਆ, ਜੋਤੀ ਸ਼ਰਮਾ, ਰੁਪਿੰਦਰ ਸਿੰਘ, ਜਗਜੀਤ ਸਿੰਘ, ਕਰਮਵੀਰ ਸਿੰਘ, ਰਸ਼ਪਾਲ ਕੌਰ, ਹਰਮਿੰਦਰਪਾਲ ਸਿੰਘ, ਕੁਲਵਿੰਦਰ ਸਿੰਘ ਵੀ ਹਾਜਿਰ ਸਨ |

Leave a Reply

Your email address will not be published. Required fields are marked *