ਸਕਾਈ ਰਾਕ ਸਿਟੀ ਪੀੜਤ ਫੋਰਮ ਵਲੋਂ ਧਰਨਾ ਅਤੇ ਰੋਸ ਰੈਲੀ

ਐਸ ਏ ਐਸ ਨਗਰ, 22 ਨਵੰਬਰ (ਸ.ਬ.) ਸਕਾਈ ਰਾਕ ਸਿਟੀ ਪੀੜਿਤ ਫੋਰਮ ਵਲੋਂ ਪ੍ਰਧਾਨ ਦਿਲਮੋਹਨ ਸਿੰਘ ਦੀ ਅਗਵਾਈ ਵਿਚ ਅੱਜ ਗਮਾਡਾ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਡੀ ਸੀ ਦਫਤਰ ਤੱਕ ਰੋਸ ਰੈਲੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਕਾਈ ਰਾਕ ਸੁਸਾਇਟੀ ਦਾ ਪ੍ਰਧਾਨ ਨਵਜੀਤ ਸਿੰਘ ਭਾਵੇਂ ਇਸ ਸਮੇਂ ਜੇਲ੍ਹ ਵਿਚ ਹੈ ਪਰ ਉਹ ਜੇਲ੍ਹ ਵਿਚ ਵੀ ਆਈ ਪੀ ਸਹੂਲਤਾਂ ਮਾਣ ਰਿਹਾ ਹੈ| ਉਸਦੀ ਪਤਨੀ ਖਿਲਾਫ ਵੀ ਮਾਮਲਾ ਦਰਜ ਹੈ ਪਰ ਉਸਦੀ ਪਤਨੀ ਨੂੰ ਪੁਲੀਸ ਵਲੋਂ ਅਜੇ ਤਕ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ 3 ਮਈ 2017 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਪੁਲੀਸ ਨੂੰ ਹੁਕਮ ਦਿੱਤੇ ਸਨ ਕਿ ਇਸ ਸਾਰੇ ਘਪਲੇ ਦੀ ਜਾਂਚ ਕੀਤੀ ਜਾਵੇ ਪਰ ਪੁਲੀਸ ਵਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ| ਪੁਲੀਸ ਵਲੋਂ ਹੋਰਨਾਂ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੇ ਜਾਣਾਂ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ| ਉਹਨਾਂ ਮੰਗ ਕੀਤੀ ਕਿ ਸੁਸਾਇਟੀ ਦੇ ਪਲਾਟਾਂ ਅਤੇ ਫਲੈਟਾਂ ਵਿਚ ਘਪਲੇਬਾਜੀ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਗਮਾਡਾ ਦੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *