ਸਕਾਟ ਮੌਰਿਸਨ ਹੋਣਗੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ

ਕੈਨਬਰਾ, 24 ਅਗਸਤ (ਸ.ਬ.) ਆਸਟ੍ਰੇਲੀਆ ਦੇ ਵਿੱਤ ਮੰਤਰੀ ਸਕਾਟ ਮੌਰਿਸਨ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਜੋ ਮੈਲਕਮ ਟਰਨਬੁਲ ਦੀ ਥਾਂ ਲੈਣਗੇ| ਅਹੁਦੇ ਤੋਂ ਹਟਾਏ ਗਏ ਮੌਜੂਦਾ ਪੀ. ਐਮ. ਮੈਲਕਮ ਟਰਨਬੁਲ ਦੇ ਕਰੀਬੀ ਰਹੇ ਸਕਾਟ ਮੌਰਿਸਨ ਪਾਂਰਟੀ ਅੰਦਰ ਹੋਈਆਂ ਚੋਣਾਂ ਵਿੱਚ 40 ਦੇ ਮੁਕਾਬਲੇ 45 ਵੋਟਾਂ ਨਾਲ ਜਿੱਤੇ| ਸਕਾਟ ਮੌਰਿਸਨ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ| ਟਰਨਬੁਲ ਦੀ ਇਕ ਹੋਰ ਸਹਿਯੋਗੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੀ ਇਸ ਅਹੁਦੇ ਲਈ ਦੌੜ ਵਿੱਚ ਸੀ ਪਰ ਉਹ ਪਹਿਲੇ ਹੀ ਰਾਊਂਡ ਦੀ ਦੌੜ ਵਿੱਚੋਂ ਬਾਹਰ ਹੋ ਗਈ| ਇਸ ਦੇ ਇਲਾਵਾ ਸਾਬਕਾ ਗ੍ਰਹਿ ਮੰਤਰੀ ਪੀਟਰ ਡਟਨ ਦਾ ਨਾਂ ਕਾਫੀ ਚਰਚਾ ਵਿੱਚ ਸੀ, ਜਿਨ੍ਹਾਂ ਨੂੰ ਸਕਾਟ ਮੌਰਿਸਨ ਨੇ ਹਰਾ ਦਿੱਤਾ|
ਆਸਟ੍ਰੇਲੀਆ ਨੇ ਪਿਛਲੇ 11 ਸਾਲਾਂ ਵਿੱਚ ਆਪਣਾ 6ਵਾਂ ਪ੍ਰਧਾਨ ਮੰਤਰੀ ਚੁਣਿਆ ਹੈ| ਇਸ ਤੋਂ ਪਹਿਲਾਂ ਟਰਨਬੁਲ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਪਟੀਸ਼ਨ ਮਿਲੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ ਵਿੱਚ ਬਹੁਮਤ ਗਵਾ ਲਿਆ ਹੈ| ਅਜਿਹੇ ਵਿੱਚ ਉਨ੍ਹਾਂ ਦੀ ਪਾਰਟੀ ਨਵਾਂ ਨੇਤਾ ਚੁਣਨ ਦਾ ਫੈਸਲਾ ਕਰ ਚੁੱਕੀ ਹੈ|
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਵਿਸ਼ਵਾਸ ਪ੍ਰਸਤਾਵ ਦੇ ਬਾਅਦ ਲੇਬਰ ਪਾਰਟੀ ਨੇ ਫਿਰ ਤੋਂ ਸੈਨੇਟ ਵਿੱਚ ਉਨ੍ਹਾਂ ਖਿਲਾਫ ਅਵਿਸ਼ਵਾਸ ਪੇਸ਼ ਕੀਤਾ ਸੀ| ਪਿਛਲੇ ਹਫਤੇ ਅਵਿਸ਼ਵਾਸ ਪ੍ਰਸਤਾਵ ਦੇ ਬਾਅਦ ਜਦ ਫਿਰ ਤੋਂ ਸੈਨੇਟ ਵਿੱਚ ਉਨ੍ਹਾਂ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਸਤਾਵ ਪਾਸ ਹੋਣ ਉਤੇ ਉਹ ਰਾਜਨੀਤੀ ਛੱਡ ਦੇਣਗੇ| ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਦਾ ਨੇਤਾ ਦੋਬਾਰਾ ਚੁਣਨ ਦਾ ਫੈਸਲਾ ਹੁੰਦਾ ਹੈ ਤਾਂ ਉਹ ਆਪਣੀ ਉਮੀਦਵਾਰੀ ਪੇਸ਼ ਨਹੀਂ ਕਰਨਗੇ, ਹਾਲਾਂਕਿ ਉਨ੍ਹਾਂ ਨੇ ਇਸ ਦੇ ਨਾਲ ਹੀ ਆਪਣੇ ਕਾਰਜਕਾਲ ਨੂੰ ਸਾਰਥਕ ਵੀ ਦੱਸਿਆ| ਇਹ ਪੁੱਛਣ ਉਤੇ ਕਿ ਕੀ ਉਹ ਸੱਤਾ ਤੋਂ ਬਾਹਰ ਹੋਣ ਮਗਰੋਂ ਵੀ ਰਾਜਨੀਤੀ ਵਿੱਚ ਰਹਿਣਗੇ, ਤਾਂ ਟਰਨਬੁਲ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰ ਦਿੱਤਾ ਹੈ, ਮੇਰਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀਆਂ ਲਈ ਸੈਨੇਟ ਤੋਂ ਬਾਹਰ ਰਹਿਣਾ ਹੀ ਚੰਗਾ ਹੁੰਦਾ ਹੈ|

Leave a Reply

Your email address will not be published. Required fields are marked *