ਸਕਾਰਪੀਨ ਸ਼੍ਰੇਣੀ ਦੀ 5ਵੀਂ ਪਣਡੁੱਬੀ ਵਜੀਰ ਜਲ ਸੈਨਾ ਵਿੱਚ ਹੋਈ ਸ਼ਾਮਿਲ

 
ਮੁੰਬਈ, 12 ਨਵੰਬਰ (ਸ.ਬ.)  ਭਾਰਤੀ ਜਲ ਸੈਨਾ ਨੇ ਸਕਾਰਪੀਨ              ਸ਼੍ਰੇਣੀ ਦੀ 5ਵੀਂ ਪਣਡੁੱਬੀ ਵਜ਼ੀਰ ਦੱਖਣੀ ਮੁੰਬਈ ਸਥਿਤੀ ਮਝਗਾਂਵ ਗੋਦੀ  ਵਿੱਚ ਅੱਜ ਲਾਂਚ ਕੀਤੀ ਹੈ| ਜੋ ਦੁਸ਼ਮਣ ਦੇ ਰਡਾਰ ਤੋਂ ਬਚਣ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ           ਹੈ| ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਈਕ ਦੀ ਪਤਨੀ ਵਿਜਯਾ ਨੇ ਵੀਡੀਓ ਕਾਨਫਰੰਸ ਰਾਹੀਂ ਪਣਡੁੱਬੀ ਲਾਂਚ ਕੀਤੀ ਹੈ| ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਨਾਈਕ ਗੋਆ ਤੋਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਿਲ ਹੋਏ| ਵਜੀਰ ਪਣਡੁੱਬੀ ਭਾਰਤ ਵਿੱਚ ਬਣ ਰਹੀਆਂ 6 ਕਾਲਵੇਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦਾ ਹਿੱਸਾ ਹੈ| ਇਸ ਪਣਡੁੱਬੀ ਨੂੰ ਫਰਾਂਸੀਸੀ ਸਮੁੰਦਰੀ ਰੱਖਿਆ ਅਤੇ ਊਰਜਾ ਕੰਪਨੀ ਡੀ.ਸੀ. ਐਨ.ਐਸ. ਨੇ ਡਿਜ਼ਾਈਨ ਕੀਤਾ ਹੈ ਅਤੇ ਭਾਰਤੀ ਜਲ ਸੈਨਾ ਦੀ ਪ੍ਰੋਜੈਕਟ – 75  ਦੇ ਅਧੀਨ ਇਨ੍ਹਾਂ ਦਾ ਨਿਰਮਾਣ ਹੋ ਰਿਹਾ ਹੈ| ਅਧਿਕਾਰੀ ਨੇ ਦੱਸਿਆ ਕਿ ਇਹ ਪਣਡੁੱਬੀਆਂ ਸਤਹ ਤੇ,  ਪਣਡੁੱਬੀ ਰੋਧੀ ਯੁੱਧ ਵਿਚ ਕਾਰਗਰ ਹੋਣ ਦੇ ਨਾਲ ਖੁਫੀਆ ਜਾਣਕਾਰੀ ਜੁਟਾਉਣ, ਸਮੁੰਦਰ ਵਿੱਚ ਬਾਰੂਦੀ ਸੁਰੰਗ ਵਿਛਾਉਣ ਅਤੇ ਇਲਾਕੇ ਵਿੱਚ ਨਿਗਰਾਨੀ ਕਰਨ ਵਿੱਚ ਵੀ ਸਮਰੱਥ ਹਨ| ਇਸ ਪਣਡੁੱਬੀ ਦਾ ਨਾਂ ਹਿੰਦ ਮਹਾਸਾਗਰ ਦੀ ਸ਼ਿਕਾਰੀ ਮੱਛੀ ਵਜੀਰ  ਦੇ ਨਾਂ ਤੇ ਰੱਖਿਆ ਗਿਆ ਹੈ| 
ਪਹਿਲੀ ਵਜੀਰ ਪਣਡੁੱਬੀ ਰੂਸ ਤੋਂ ਪ੍ਰਾਪਤ ਕੀਤੀ ਗਈ ਸੀ, ਜਿਸ ਨੂੰ 2001 ਨੂੰ ਤਿੰਨ ਦਹਾਕਿਆਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਕੀਤਾ ਗਿਆ ਸੀ| ਮਝਗਾਂਵ ਡਾਕ ਸ਼ਿਪਬਿਲਡਿੰਗ ਲਿਮਟਿਡ (ਐਮ.ਡੀ.ਐਲ.) ਨੇ ਰਿਲੀਜ਼ ਵਿੱਚ ਕਿਹਾ ਕਿ ਸਕਾਰਪੀਨ ਪਣਡੁੱਬੀਆਂ ਦਾ ਨਿਰਮਾਣ ਐਮ. ਡੀ .ਐਲ.  ਲਈ ਚੁਣੌਤੀਪੂਰਨ ਸੀ,  ਕਿਉਂਕਿ ਇਹ ਆਸਾਨ ਕੰਮ ਵੀ ਘੱਟ ਥਾਂ ਵਿੱਚ ਪੂਰਾ ਕਰਨ ਕਾਰਨ ਚੁਣੌਤੀਪੂਰਨ ਬਣ ਗਿਆ ਸੀ| ਰਿਲੀਜ਼ ਅਨੁਸਾਰ ਰਡਾਰ ਤੋਂ ਬਚਣ ਦਾ ਗੁਣ ਯਕੀਨੀ ਕਰਨ ਲਈ ਪਣਡੁੱਬੀ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜਿਵੇਂ ਆਧੁਨਿਕ ਆਵਾਜ਼ ਸੋਖਣ ਵਾਲੀ ਤਕਨੀਕ,  ਘੱਟ ਆਵਾਜ਼ ਅਤੇ ਪਾਣੀ ਵਿੱਚ               ਤੇਜ਼ ਗਤੀ ਨਾਲ ਚੱਲਣ ਵਿੱਚ ਸਮਰੱਥ ਆਕਾਰ ਆਦਿ| ਐਮ.ਡੀ.ਐਲ. ਨੇ ਕਿਹਾ ਕਿ ਇਹ ਪਣਡੁੱਬੀ ਟਾਰਪੀਡੋ ਤੋਂ ਹਮਲਾ ਕਰਨ ਦੇ ਨਾਲ ਅਤੇ ਟਿਊਬ ਤੋਂ ਲਾਂਚ ਕੀਤੀ ਜਾਣ ਵਾਲੀ ਬੇੜਾ ਰੋਧੀ ਮਿਜ਼ਾਈਲਾਂ ਨੂੰ ਪਾਣੀ  ਦੇ ਅੰਦਰ ਅਤੇ ਸਤਹ ਤੋਂ ਛੱਡ ਸਕਦੀ ਹੈ| ਐਮ. ਡੀ.ਐਲ.  ਅਨੁਸਾਰ ਪਾਣੀ ਦੇ ਅੰਦਰ ਦੂਸ਼ਮਣ ਤੋਂ ਲੁੱਕਣ ਦੀ ਸਮਰੱਥਾ ਇਸ ਦੀ ਵਿਸ਼ੇਸ਼ਤਾ ਹੈ, ਜੋ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਹੋਰ ਪਣਡੁੱਬੀਆਂ  ਦੇ ਮੁਕਾਬਲੇ ਇਨ੍ਹਾਂ ਦਾ ਕੋਈ ਤੋੜ ਨਹੀਂ ਹੈ| ਐਸ.ਡੀ.ਐਲ.  ਨੇ ਦੱਸਿਆ ਕਿ ਪ੍ਰਾਜੈਕਟ-75  ਦੇ ਅਧੀਨ ਬਣੀਆਂ 2 ਪਣਡੁੱਬੀਆਂ ਕਾਲਵੇਰੀ ਅਤੇ              ਖੰਡੇਰੀ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ, ਤੀਜੀ ਪਣਡੁੱਬੀ ਕਰੰਜ ਸਮੁੰਦਰੀ ਪ੍ਰੀਖਣ ਦੇ ਆਖਰੀ ਦੌਰ ਵਿੱਚ ਹੈ, ਜਦੋਂ ਕਿ ਚੌਥੀ ਸਕਾਰਪੀਨ ਪਣਡੁੱਬੀ ਵੇਲਾ ਨੇ ਸਮੁੰਦਰੀ ਪ੍ਰੀਖਣ ਸ਼ੁਰੂ ਕਰ ਦਿੱਤੀ ਹੈ|  ਉੱਥੇ ਹੀ 6ਵੀਂ ਪਣਡੁੱਬੀ ਵਾਗਸ਼ੀਰ ਲਾਂਚ ਲਈ ਤਿਆਰ ਕੀਤੀ ਜਾ ਰਹੀ ਹੈ| ਐਸ.ਡੀ.ਐਲ. ਵਲੋਂ ਸਾਲ 1992 – 94 ਵਿੱਚ ਬਣੀਆਂ 2 ਐਸ.ਐਸ. ਕੇ. ਪਣਡੁੱਬੀਆਂ ਹੁਣ ਵੀ ਸੇਵਾ ਵਿੱਚ ਹਨ, ਜੋ ਮਝਗਾਂਵ ਗੋਦੀ ਦੇ ਕਰਮੀਆਂ ਦੀ ਸਮਰੱਥਾ ਅਤੇ ਪੇਸ਼ੇਵਰ ਕੁਸ਼ਲਤਾ ਦਾ ਸਬੂਤ ਹੈ|

Leave a Reply

Your email address will not be published. Required fields are marked *