ਸਕਾਰਾਤਮਕਤਾ ਨੂੰ ਬਚਾਉਣ ਲਈ ਲੋੜੀਂਦੇ ਸਹਿਯੋਗ ਦੀ ਜਰੂਰਤ

ਇਹ ਨਕਾਰਾਤਮਕਤਾ ਦਾ ਦੌਰ ਹੈ| ਅਜਿਹਾ ਨਹੀਂ ਹੈ ਕਿ ਸਾਡੇ ਸਾਹਮਣੇ ਸਕਾਰਾਤਮਕ ਖਬਰਾਂ ਬਿਲਕੁਲ ਹੋਣ ਹੀ ਨਾ| ਸਾਲ ਦੇ ਪਹਿਲੇ ਦਿਨ ਅਖਬਾਰਾਂ ਵਿੱਚ ਕਈ ਚੰਗੀਆਂ ਖਬਰਾਂ ਦਿੱਖ ਰਹੀਆਂ ਸਨ| ਮਸਲਨ ਇੱਕ ਤਾਂ ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਉਹ ਬਿਆਨ ਹੀ, ਜਿਸਦੇ ਮੁਤਾਬਕ ਬੈਂਕਾਂ ਦੇ ਸਿਰ ਚੜ੍ਹਿਆ ਐਨਪੀਏ ਦਾ ਭਾਰ ਘੱਟ ਹੋਣ ਲੱਗਿਆ ਹੈ ਅਤੇ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਹਾਲਤ ਕਾਫ਼ੀ ਬਿਹਤਰ ਹੋਵੇਗੀ| ਇਹ ਵੀ ਵੇਖਿਆ ਜਾ ਸਕਦਾ ਹੈ ਕਿ ਲਗਭਗ ਪੂਰੇ 2018 ਵਿੱਚ ਲੋਕਾਂ ਨੂੰ ਰੁਲਾਉਣ ਵਾਲੀ ਪੈਟਰੋਲ, ਡੀਜਲ ਅਤੇ ਗੈਸ ਦੀਆਂ ਕੀਮਤਾਂ ਹੁਣ ਘੱਟ ਹੁੰਦੀਆਂ ਜਾ ਰਹੀਆਂ ਹਨ|
ਮੁਸ਼ਕਿਲ ਇਹ ਹੈ ਕਿ ਅਜਿਹੀਆ ਸਭ ਚੰਗੀਆਂ ਖਬਰਾਂ ਦੇ ਨਾਲ ਕੋਈ ਨਾ ਕੋਈ ਥੋੜਾ ਬਹੁਤ ‘ਪਰੰਤੂ’ ਜੁੜਿਆ ਦਿਸਦਾ ਹੈ| ਜਿਵੇਂ, ਪੈਟਰੋਲ – ਡੀਜਲ ਦੀਆਂ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਡਿੱਗਦੀਆ ਕੀਮਤਾਂ ਉੱਤੇ ਖੁਸ਼ ਹੋਣਾ ਉਦੋਂ ਮੁਸ਼ਕਿਲ ਹੋ ਜਾਂਦਾ ਹੈ, ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਵਿਸ਼ਵ ਅਰਥ ਵਿਵਸਥਾ ਸਲੋਡਾਊਨ ਦੇ ਖਤਰੇ ਨਾਲ ਜੂਝ ਰਹੀ ਹੈ ਅਤੇ ਕੱਚਾ ਤੇਲ ਮੰਗ ਗਾਇਬ ਹੋਣ ਦੇ ਕਾਰਨ ਹੀ ਸਸਤਾ ਹੋ ਰਿਹਾ ਹੈ| ਰਿਜਰਵ ਬੈਂਕ ਤੋਂ ਮੰਗਵਾਈ ਜਾ ਰਹੀ ਬੈਂਕਾਂ ਦੀ ਬਿਹਤਰੀ ਦੀ ਉਮੀਦ ਇਸ ਤਲਖ ਹਕੀਕਤ ਦੀ ਰੌਸ਼ਨੀ ਵਿੱਚ ਥੋੜ੍ਹੀ ਧੂੰਦਲੀ ਹੋ ਜਾਂਦੀ ਹੈ ਕਿ ਪਿਛਲੇ ਗਵਰਨਰ ਦੇ ਅਚਾਨਕ ਦਿੱਤੇ ਅਸਤੀਫੇ ਤੋਂ ਬਾਅਦ ਬਣਾਏ ਗਏ ਨਵੇਂ ਆਰਬੀਆਈ ਗਵਰਨਰ ਆਪਣੀ ਆਰਥਿਕ ਸਮਝ ਤੋਂ ਜ਼ਿਆਦਾ ਸਰਕਾਰ ਨਾਲ ਆਪਣੀ ਨੇੜਤਾ ਲਈ ਜਾਣੇ ਜਾਂਦੇ ਹਨ|
ਸੁਭਾਵਿਕ ਰੂਪ ਨਾਲ ਇਸ ਕਿਤੂੰ -ਪਰੰਤੂ ਕਾਰਨ ਸਕਾਰਾਤਮਕ ਖਬਰਾਂ ਦੀ ਚਮਕ ਫਿੱਕੀ ਪੈ ਜਾਂਦੀ ਹੈ| ਇਸ ਤੋਂ ਉਲਟ ਨਕਾਰਾਤਮਕ ਖਬਰਾਂ ਆਪਣੇ ਪੂਰੇ ਪ੍ਰਭਾਵ ਵਿੱਚ ਸਾਡੇ ਚਾਰੇ ਪਾਸੇ ਮੌਜੂਦ ਹਨ| ਇਹਨਾਂ ਖਬਰਾਂ ਦਾ ਸਭ ਤੋਂ ਵੱਡਾ ਸਰੋਤ ਇਹ ਹੈ ਕਿ ਲੋਕਸਭਾ ਚੋਣਾਂ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਹੋਣ ਵਾਲੀਆਂ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਆਜਾਦ ਭਾਰਤ ਦੇ ਇਤਿਹਾਸ ਦੇ ਕੁਝ ਇੱਕ ਸਭ ਤੋਂ ਕੌੜੀਆਂ ਚੋਣਾਂ ਵਿੱਚ ਸ਼ਾਮਿਲ ਹੋਣ ਵਾਲੀਆਂ ਹਨ|
ਜੇਕਰ ਹਾਲ ਦੇ ਦਸੇਕ ਚੋਣਾਂ ਨੂੰ ਯਾਦ ਕਰੀਏ ਤਾਂ 2009 ਦੀਆਂ ਲੋਕਸਭਾ ਚੋਣਾਂ ਸ਼ਾਇਦ ਇਹਨਾਂ ਵਿੱਚ ਸਭ ਤੋਂ ਸ਼ਾਲੀਨ ਮੰਨੀਆਂ ਜਾਣ| ਉਦੋਂ ਨਿਊਕਲੀਅਰ ਯੋਜਨਾ ਨੂੰ ਸਫਲਤਾ ਦੀ ਮੰਜਿਲ ਤੱਕ ਪਹੁੰਚਉਣ ਵਾਲੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਹੌਂਸਲਾ ਵਧਿਆ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀਆਂ ਉਪਲੱਬਧੀਆਂ ਦੇ ਦਮ ਤੇ ਚੋਣਾਂ ਵਿੱਚ ਉਤਰਨ ਦਾ ਹੌਂਸਲਾ ਵਿਖਾਇਆ ਸੀ| ਪਰੰਤੂ ਇਸ ਵਾਰ ਤਾਂ ਦੋਵੇਂ ਪੱਖ ‘ਚੋਰ ਹਨ’ ਦਾ ਜਵਾਬ ‘ਡਕੈਤ ਹੈ’ ਨਾਲ ਦੇਣ ਦੀ ਹਾਲਤ ਵਿੱਚ ਲੱਗ ਰਹੇ ਹਨ| ਅਜਿਹੇ ਵਿੱਚ ਹੁਣ ਤੋਂ ਲੈ ਕੇ ਚੋਣਾਂ ਦੇ ਆਖਰੀ ਦਿਨ ਤੱਕ ਕਿਸੇ ਤਰ੍ਹਾਂ ਦੀ ਸਕਾਰਾਤਮਕਤਾ ਨੂੰ ਦਰਸਾਉਣ ਦੀ ਗੁੰਜਾਇਸ਼ ਰਾਜਨੀਤਿਕ ਦਾਇਰੇ ਵਿੱਚ ਬਣੀ ਰਹੇਗੀ, ਅਜਿਹੀ ਉਮੀਦ ਕੋਈ ਵਿਸ਼ਾਲ ਆਸ਼ਾਵਾਦੀ ਹੀ ਕਰ ਸਕਦਾ ਹੈ|
ਕੀ ਪਤਾ, ਇਸ ਦੌਰ ਵਿੱਚ ਜਿਆਦਾਤਰ ਲੋਕਾਂ ਨੂੰ ਸਤਰੰਗੀ ਪੀਂਘ ਵੀ ਕਾਲ਼ੀ ਦਿੱਖਣ ਲੱਗੇ| ਇਸ ਲਈ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਗੱਲ ਦੀ ਹੈ ਕਿ ਜਿੱਥੇ ਵੀ ਅਤੇ ਜਿਵੇਂ ਵੀ ਸੰਭਵ ਹੋਵੇ, ਸਕਾਰਤਮਕਤਾ ਨੂੰ ਬਚਾਇਆ ਜਾਵੇ, ਉਸ ਨੂੰ ਦਰਸਾਇਆ ਜਾਵੇ| ਸਮਾਜ ਵਿੱਚ ਜ਼ਿੰਮੇਵਾਰ ਸਮਝਿਆ ਜਾਣ ਵਾਲਾ ਹਰੇਕ ਤਬਕਾ, ਹਰੇਕ ਇਕਾਈ ਆਪਣੇ ਇਸ ਫਰਜ ਨੂੰ ਮਹਿਸੂਸ ਕਰੇ, ਉਦੋਂ ਗੱਲ ਕੁਝ ਬਣ ਸਕਦੀ ਹੈ|
ਰਸ਼ਮੀ ਸ਼ਰਮਾ

Leave a Reply

Your email address will not be published. Required fields are marked *