ਸਕੂਟਰ ਚੋਰ ਗਿਰੋਹ ਦੇ 5 ਮੈਂਬਰ ਕਾਬੂ

ਚੰਡੀਗੜ੍ਹ, 22 ਮਾਰਚ (ਰਾਹੁਲ) ਚੰਡੀਗੜ੍ਹ ਪੁਲੀਸ ਨੇ ਅੱਜ ਦੋਪਹੀਆ ਵਾਹਨ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਚੋਰੀ ਕੀਤੇ ਗਏ 20 ਐਕਟਿਵਾ ਸਕੂਟਰ ਬਰਾਮਦ ਕੀਤੇ ਹਨ| ਚੰਡੀਗੜ੍ਹ ਪੁਲੀਸ ਦੇ ਐਸ ਪੀ ਰਵੀ ਕੁਮਾਰ ਅਪਰੇਸ਼ਨ ਸੈਲ ਨੇ ਦੱਸਿਆ ਕਿ ਇਹ ਗਿਰੋਹ ਚੋਰੀ ਕੀਤੇ ਗਏ ਵਾਹਨਾਂ ਉਪਰ ਇਕ ਹੀ ਨੰਬਰ ਲਗਾ ਕੇ ਉਹਨਾਂ ਨੂੰ ਅੱਗੇ ਵੇਚ ਦਿੰਦਾ ਸੀ| ਉਹਨਾਂ ਕਿਹਾ ਕਿ ਇਸ ਗਿਰੋਹ ਦੇ ਮਂੈਬਰ ਆਮ ਲੋਕਾਂ ਤੋਂ ਉਹਨਾਂ ਦੇ ਵਾਹਨਾਂ ਦੇ ਦਸਤਾਵੇਜ ਲੈ ਕੇ ਖੁਦ ਹੀ ਫਰਜੀ ਤਰੀਕੇ ਨਾਲ ਕਰਜਾ ਲੈ ਕੇ ਖੁਦ ਭੱਜ ਜਾਂਦੇ ਸਨ| ਇਸ ਗਿਰੋਹ ਵਲੋਂ ਚੋਰੀ ਕੀਤੇ ਗਏ ਸਾਰੇ ਐਕਟਿਵਾ ਸਕੂਟਰ ਇੱਕ ਹੀ ਨੰਬਰ ਲਗਾ ਕੇ ਜਾਅਲੀ ਰਜਿਸਟਰੇਸ਼ਨ ਕਰਵਾ ਕੇ ਵੇਚੇ ਗਏ ਸਨ| ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *