ਸਕੂਲ਼ ਲੈਕਚਰਾਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਸੇਵਾ ਮੁਕਤ

ਐਸ ਏ ਐਸ ਨਗਰ,10 ਅਕਤੂਬਰ (ਸ.ਬ.) ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੁਬਾ ਪ੍ਰਧਾਨ ਹਾਕਮ ਸਿੰਘ 32 ਸਾਲਾਂ ਦੀ ਬੇਦਾਗ ਸੇਵਾ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ (ਮੁਹਾਲੀ)  ਤੋਂ ਸੇਵਾ ਮੁਕਤ ਹੋ ਗਏ ਹਨ| ਸਕੂਲ ਦੇ ਪ੍ਰਿੰਸੀਪਲ ਗੁਰਸ਼ੇਰ ਸਿੰਘ, ਪੰਚਾਇਤ ਮੈਬਰਜ਼, ਸਟਾਫ ਮੈਬਰਜ਼,ਪ੍ਰਿੰਸੀਪਲ ਵਿਜੈ ਸ਼ਰਮਾ, ਜਸਵੀਰ ਸਿੰਘ ਗੋਸਲ ਵਲੋਂ  ਹਾਜ਼ਰ ਹੋਕੇ ਹਾਕਮ ਸਿੰਘ ਦੁਆਰਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ , ਸਾਇੰਸ ਗਰੁਪ ਵਿੱਚ ਗਿਣਤੀ ਵਧਾਉਣ ਅਤੇ ਸਕੂਲ਼ ਦੀ ਦਿੱਖ ਨੂੰ ਸਮਾਰਟ ਅਤੇ ਫੁੱਲਾਂ ਨਾਲ ਗਰਾਉਂਡ ਨੂੰ ਸਜਾਉਣ ਲਈ ਕੰਮਾਂ ਦੀ ਸਲਾਹਣਾ ਕੀਤੀ ਗਈ| 
ਲੈਕਚਰਾਰ ਯੂਨੀਅਨ ਦੇ ਆਗੂ ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਸੇਵਾ ਮੁਕਤ ਹੋਣ ਤੌਂ ਬਾਦ ਹਾਕਮ ਸਿੰਘ ਵਾਲੀਆ ਨੇ ਆਪਣੇ ਆਪ ਨੂੰ ਅੋਰਗੈਨਿਕ ਖੇਤੀ ਨਾਲ ਸਬੰਧਤ ਉਤਪਾਦਾਂ ਦੇ ਖੇਤਰ ਵਿੱਚ ਭਾਗ ਲੈਕੇ ਸਮਾਜ ਦੀ ਚੰਗੀ ਸਿਹਤ ਅਤੇ ਨੌਜਵਾਨ ਕਿਸਾਨਾਂ ਲਈ ਨਵੀਂ ਪਾਰੀ ਖੇਡਣ ਦਾ ਮਨ ਬਨਾ ਲਿਆ ਹੈ| 
ਇਸ ਮੋਕੇ ਸ੍ਰੀਮਤੀ ਪਰਮਜੀਤ ਕੌਰ, ਬੇਟਾ ਹੁਸਨਦੀਪ , ਬੇਟੀ              ਖੂਸ਼ਪ੍ਰੀਤ, ਗੁਰਚਰਨ ਸਿੰਘ, ਸੁਖਦਰਸਨ ਸਿੰਘ ਅਤੇ ਹੋਰ ਸਟਾਫ ਮੈਬਰਜ਼ ਹਾਜ਼ਰ ਸਨ|

Leave a Reply

Your email address will not be published. Required fields are marked *