ਸਕੂਲਾਂ ਅੱਗੇ ਪੁਲੀਸ ਤੈਨਾਤ ਕਰਨ ਦੀ ਮੰਗ

ਚੰਡੀਗੜ੍ਹ, 15 ਮਾਰਚ (ਸ.ਬ.) ਚੰਡੀਗੜ੍ਹ ਵਿੱਚ ਸਕੂਲਾਂ ਦੀ ਛੁੱਟੀ ਹੋਣ ਵੇਲੇ ਅਕਸਰ ਨੌਜਵਾਨ ਬਿਨਾ ਹੈਲਮੈਟ ਦੇ ਆਪਣੇ ਦੋਪਹੀਆ ਵਾਹਨਾਂ ਤੇ ਸਕੂਲ ਦੀਆਂ ਗੇੜੀਆਂ ਮਾਰਦੇ ਵੇਖੇ ਜਾ ਸਕਦੇ ਹਨ| ਇਹ ਨੌਜਵਾਨ ਸਕੂਲ ਦੀਆਂ ਲੜਕੀਆਂ ਉਪਰ ਕਮਂੈਟ ਕਰਦੇ ਹਨ| ਛੁੱਟੀ ਹੋਣ ਤੇ ਇਹ ਨੌਜਵਾਨ ਸਕੂਲ ਦੇ ਆਲੇ ਦੁਆਲੇ ਹੀ ਘੁੰਮਦੇ ਰਹਿੰਦੇ ਹਨ| ਇਲਾਕਾ ਵਾਸੀਆਂ ਅਤੇ ਸਕੂਲ ਪ੍ਰਬੰਧਕਾਂ ਨੇ ਮੰਗ ਕੀਤੀ ਹੈ ਕਿ ਜੇ ਚੰਡੀਗੜ੍ਹ ਪੁਲੀਸ ਵਲੋਂ ਸਕੂਲ ਦੀ ਛੁੱਟੀ ਹੋਣ ਵੇਲੇ ਸਕੂਲ ਦੇ ਬਾਹਰ ਪੀ ਸੀ ਆਰ ਤੈਨਾਤ ਕਰ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿ ਇਹਨਾਂ ਨੌਜਵਾਨਾਂ ਦਾ ਉੱਥੇ ਗੇੜੇ ਮਾਰਨਾ ਬੰਦ ਹੋ ਜਾਵੇ|

Leave a Reply

Your email address will not be published. Required fields are marked *