ਸਕੂਲਾਂ ਵਿੱਚ ਪਰਤੀ ਰੌਣਕ, ਖੁੱਲ ਗਏ ਸਕੂਲ ਪਹਿਲੇ ਦਿਨ ਘੱਟ ਰਹੀ ਹਾਜਰੀ


ਐਸ਼ਏ 7 ਜਨਵਰੀ (ਜਸਵਿੰਦਰ ਸਿੰਘ ) ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਕੋਰੋਨਾ ਮਹਾਂਮਾਰੀ ਤੋਂ ਬਾਅਦ ਪਿਛਲੇ 10 ਮਹੀਨਿਆਂ ਤੋਂ ਬੰਦ ਪਏ ਸਕੂਲ ਅੱਜ ਖੋਲ੍ਹ ਦਿੱਤੇ ਗਏ। ਅੱਜ ਪਹਿਲੇ ਦਿਨ ਬੱਚਿਆਂ ਦੀ ਅਟੈਂਡੈਂਸ ਪਹਿਲਾਂ ਨਾਲੋਂ ਘੱਟ ਰਹੀ ।
ਮੁਹਾਲੀ ਦੇ ਫੇਜ਼ 9 ਦੇ ਸਰਕਾਰੀ ਸਕੂਲ ਵਿੱਚ ਪ੍ਰਾਇਮਰੀ ਸੈਕਸ਼ਨ ਦੇ ਇੰਚਾਰਜ ਸ੍ਰ ਜਸਬੀਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਅੱਜ ਸਕੂਲ ਖੋਲ੍ਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਅੱਜ ਜਦੋਂ ਸਕੂਲ ਆਏ ਤੇ ਉਨ੍ਹਾਂ ਦਾ ਟੈਂਪਰੇਚਰ ਚੈਕ ਕੀਤਾ ਗਿਆ। ਇਹ ਵੀ ਧਿਆਨ ਰੱਖਿਆ ਗਿਆ ਕਿ ਬੱਚਿਆਂ ਨੇ ਮਾਸਕ ਪਾਇਆ ਹੈ ਜਾਂ ਨਹੀਂ ਅਤੇ ਸੈਨੀਟਾਈਜ਼ਰ ਦਾ ਵੀ ਪੂਰਾ ਧਿਆਨ ਰੱਖਿਆ ਗਿਆ।
ਉਹਨਾਂ ਦੱਸਿਆ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇੱਕ ਬੈਂਚ ਤੇ ਇੱਕ ਹੀ ਬੱਚੇ ਨੂੰ ਬਿਠਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਨੂੰ ਪੜ੍ਹਾ ਰਹੀ ਟੀਚਰ ਜੋਤੀ ਰਾਣੀ ਨੇ ਕਿਹਾ ਕਿ ਉਹ ਬੱਚਿਆਂ ਨੂੰ ਆਨਲਾਈਨ ਵੀ ਪੜ੍ਹਾ ਰਹੇ ਸੀ ਅਤੇ ਬੱਚਿਆਂ ਦਾ ਹੋਮ ਵਰਕ ਚੈਕ ਕਰ ਰਹੇ ਸੀ ਪਰ ਅੱਜ ਇਕ ਸਾਲ ਬਾਅਦ ਬੱਚਿਆਂ ਨੂੰ ਦੁਬਾਰਾ ਕਲਾਸ ਵਿੱਚ ਬਿਠਾ ਕੇ ਪੜ੍ਹਾਉਣ ਵਿੱਚ ਉਨ੍ਹਾਂ ਨੂੰ ਬਹੁਤ ਆਨੰਦ ਆ ਰਿਹਾ ਹੈ।
ਇਸ ਮੌਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਰੀਟਾ ਅਤੇ ਪ੍ਰਭਜੋਤ ਨੇ ਕਿਹਾ ਕਿ ਉਹ ਆਨਲਾਈਨ ਪੜ੍ਹਾਈ ਤਾਂ ਕਰ ਰਹੇ ਸੀ ਪਰ ਆਪਣੇ ਦੋਸਤਾਂ ਨੂੰ ਮਿਸ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਨੂੰ ਦੁਬਾਰਾ ਆਪਣੇ ਦੋਸਤਾਂ ਨਾਲ ਬੈਠ ਕੇ ਪੜ੍ਹਨ ਵਿੱਚ ਬਹੁਤ ਮਜ਼ਾ ਆ ਰਿਹਾ ਹੈ।

Leave a Reply

Your email address will not be published. Required fields are marked *