ਸਕੂਲਾਂ ਵੱਲੋਂ ਬਚਿਆਂ ਤੇ ਪਾਇਆ ਜਾ ਰਿਹਾ ਵਿੱਦਿਆ ਤੇ ਖੇਡਾਂ ਦੇ ਨਾਮ ਤੇ ਮਾਨਸਿਕ-ਸਰੀਰਕ ਬੋਝ ਅਤਿ ਚਿੰਤਾਜਨਕ

ਜ਼ਿੰਦਗੀ ਵਿਚ ਆਪਣੇ ਰੁਤਬੇ ਨੂੰ ਅਹਿਮ ਰੱਖਣ ਅਤੇ ਆਪਣੀ ਸ਼ਖ਼ਸੀਅਤ ਨੂੰ ਨਿਖਾਰ ਕੇ ਦੂਜਿਆਂ ਤੇ ਆਪਣੇ ਗੁਣਾਂ ਦੀ ਮਹਿਕ ਨੂੰ ਬਿਖੇਰ ਕੇ ਪ੍ਰਭਾਵਿਤ ਕਰਨ ਵਿਚ, ਪਹਿਲਾਂ ਮਾਪਿਆਂ ਅਤੇ ਵੱਡੇ ਬਜ਼ੁਰਗਾਂ ਤੋ ਮਿਲੀਆਂ ਸਿਖਾਇਆਵਾਂ ਹੀ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਤੋਂ ਇਲਾਵਾ ਵੀ ਕਾਮਯਾਬੀ ਦੇ ਸਿਖ਼ਰਾਂ ਤੇ ਪਹੁੰਚਾਉਣ ਲਈ ਜੋ ਅਹਿਮ ਲੋੜ ਹੈ ਉਹ ਹੈ ਅਧਿਆਪਕਾਂ ਦੁਆਰਾ ਮੁੱਢਲੀ ਸਕੂਲਾਂ ਵਿਚ ਪ੍ਰਾਪਤ ਕੀਤੀ ਗਈ ਵਿੱਦਿਆ, ਅਜੋਕਾ ਵਿਗਿਆਨਕ ਯੁੱਗ ਜੋ ਕਿ ਹਰ ਪਲ ਪਲ ਨਵੀਆਂ ਤਕਨੀਕੀ ਅਤੇ ਵਿਗਿਆਨਕ ਖੋਜਾਂ ਦੁਆਰਾ ਉਚਾਈਆਂ ਦੇ ਸਿਖ਼ਰਾਂ ਤੇ ਪਹੁੰਚ ਰਿਹਾ ਹੈ ਉਸ ਤੋ ਸਾਰੇ ਭਲੀ ਭਾਂਤੀ ਹੀ ਜਾਣੂੰ ਹਨ ਸਮੇਂ ਦਾ ਹਾਣੀ ਬਣਨ ਲਈ ਤਾਂ ਇਸ ਤੇਜ਼ ਰਫ਼ਤਾਰ ਅਤੇ ਮੁਕਾਬਲਿਆਂ ਨਾਲ ਭਰੀ ਜ਼ਿੰਦਗੀ ਵਿਚ ਵਧੀਆ ਤੇ ਆਰਾਮਦਾਇਕ ਨੌਕਰੀ ਤੇ ਉੱਚੀ ਸ਼ਾਨੋ ਸ਼ੁਹਰਤ ਪਾਉਣ ਲਈ ਉਚੇਰੀ ਵਿੱਦਿਆ, ਤਕਨੀਕੀ ਸਿੱਖਿਆ ਦੀ ਬਹੁਤ ਜ਼ਰੂਰਤ ਹੈ|ਇਸੇ ਕਰ ਕੇ ਤਾਂ ਮੁਕਾਬਲਿਆਂ ਅਤੇ ਖ਼ਾਸਕਰ ਵਧਦੀ ਜਾ ਰਹੀ ਮਹਿੰਗਾਈ ਵਿਚ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੁਨਿਆਵੀ ਜ਼ਿੰਦਗੀ ਆਸਾਨੀ ਨਾਲ ਸੁਖਦ ਬਤੀਤ ਕਰਨ ਹਿਤ ਮਾਪਿਆਂ ਵੱਲੋਂ ਔਖਾਲੇ ਸੁਖਾਲੇ ਹੋ ਕੇ ਆਪਣੇ ਬਚਿਆਂ ਨੂੰ ਚੰਗੇਰੀ ਉਚੇਰੀ ਵਿੱਦਿਆ ਦੇਣ ਦੇ ਉੱਦਮ ਕੀਤੇ ਜਾਂਦੇ ਹਨ ਅਤੇ ਮਾਪਿਆਂ ਵੱਲੋਂ ਆਪਣੀ ਹੈਸੀਅਤ ਤੋ ਵੀ ਉੱਚੇ ਹੋ ਕੇ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਅਤੇ ਵੱਧ ਤੋ ਵੱਧ ਫ਼ੀਸਾਂ ਵਾਲੇ ਮਹਿੰਗੇ ਸਕੂਲਾਂ ਵਿਚ ਪੜ੍ਹਨ ਲਈ ਦਾਖਲ ਕਰਵਾਇਆ ਜਾਂਦਾ ਹੈ|
ਜੇਕਰ ਵਿਸਥਾਰ ਪੂਰਵਕ ਗੱਲ ਕਰੀਏ ਤਾਂ ਹਰੇਕ ਕਾਰੋਬਾਰ ਵਪਾਰ ਜੋ ਕਿ ਆਮਦਨ ਦਾ ਸਰੋਤ ਹੁੰਦਾ ਹੈ ਉਸ ਵਿਚ ਵੀ ਇੱਕ ਦੂਜੇ ਦੇ ਕਾਰੋਬਾਰ ਤੇ ਆਮਦਨ ਨੂੰ ਵਧਾਉਣ ਦੀ ਦੌੜ ਲੱਗੀ ਪਈ ਹੈ ਚਾਹੇ ਉਹ ਆਪਣਾ ਸਗਾ ਪਰਵਾਰਿਕ ਮੈਂਬਰ ਹੋ ਜਾਂ ਪਰਾਇਆ| ਇਸੇ ਕਰ ਕੇ ਤਾਂ ਕੁੱਝ ਵਪਾਰੀ ਵ੍ਰਿਤੀ ਵਾਲੇ ਲੋਕਾਂ ਵੱਲੋਂ ਜ਼ਿੰਦਗੀ ਨੂੰ ਸ਼ਿੰਗਾਰਨ ਵਾਲੇ ਵਿੱਦਿਆ ਦੇ ਮੰਦਰਾਂ ਨੂੰ ਵੀ ਕਾਰੋਬਾਰਾਂ ਦਾ ਰੂਪ ਦੇ ਦਿੱਤਾ ਗਿਆ ਹੈ ਸਕੂਲੀ ਮੁੱਢਲੀ ਵਿੱਦਿਆ ਤੋ ਲੈ ਕੇ ਉਚੇਰੀ ਵਿੱਦਿਆ ਅਤੇ ਹੋਰ ਬੇਅੰਤ ਕਿੱਤਾ ਮੁਖੀ ਕੋਰਸਾਂ ਅਤੇ ਕਾਰਜਾਂ ਵਿਚ ਵੀ ਆਮਦਨ ਨੂੰ ਵਧਾਉਣ ਲਈ ਮੁਕਾਬਲਿਆਂ ਦਾ ਦੌਰ ਵੱਧ ਗਿਆ ਹੈ|
ਮੇਰੇ ਦੋਸਤੋ ਸਕੂਲਾਂ ਵਿਚ ਚਾਹੇ ਉਹ ਇਮਤਿਹਾਨੀ ਪੜਾਈ ਹੋਵੇ, ਚਾਹੇ ਕਲਾਕਾਰੀ ਜਿਵੇਂ ਨਾਟਕ, ਗੀਤ, ਨਾਚ ਅਤੇ ਚਿੱਤਰਕਾਰੀ, ਸਾਲਾਨਾ ਇਨਾਮ ਵੰਡ ਸਮਾਰੋਹ ਜਾਂ ਚਾਹੇ ਸਕੂਲਾਂ ਵਿਚ ਹੀ ਖੇਡ ਦਾ ਮੈਦਾਨ ਹੋਵੇ ਜਾਂ ਹੋਰ ਮੁਕਾਬਲੇ ਇਹ ਵੀ ਸਹੀ ਹੈ ਕਿ ਇਹਨਾਂ ਸਭ ਨਾਲ ਵਿਦਿਆਰਥੀਆਂ ਵਿਚ ਛੁਪੀਆਂ ਕਲਾਵਾਂ ਨੂੰ ਨਿਖਾਰਿਆ ਤੇ ਉਜਾਗਰ ਕਰ ਕੇ ਵਿਦਿਆਰਥੀਆਂ ਵਿਚ ਵੀ ਹੌਸਲਾ ਭਰਿਆ ਜਾਂਦਾ ਹੈ ਤਾਂ ਕਿ ਅਗਾਂਹ ਵਿਚ ਉਹ ਬੇਝਿਜਕ ਆਪਣੀ ਕਲਾ ਨੂੰ ਉਜਾਗਰ ਕਰ ਸਕਣ|
ਪਰ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਮੁਕਾਬਲੇ ਅਤੇ ਕੰਪੀਟੀਸ਼ਨ ਹੋਣ ਦੇ ਨਾਲ-ਨਾਲ ਸਕੂਲਾਂ ਵਿਚ ਸਕੂਲ ਚਾਹੇ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਵਿਦਿਆਰਥੀਆਂ ਦੀ ਕਲਾਵਾਂ ਨੂੰ ਲੰਮੇ ਸਮੇਂ ਤੱਕ ਨਿਖੇਰਣਾ ਤਾਂ ਦੂਰ ਹੋ ਗਿਆ ਹੈ ਹੁਣ ਤਾਂ ਆਪਣੇ ਸਕੂਲਾਂ ਦੇ ਨਾਮ ਅਤੇ ਅਧਿਆਪਕਾਂ ਨੂੰ ਆਪਣੀ ਸੋਭਾ, ਵਾਹ ਵਾਹ ਨੂੰ ਵਧਾਉਣ ਅਤੇ ਪ੍ਰਮੋਸ਼ਨਾਂ ਲੈਣ ਦਾ ਵਧਦਾ ਰੁਝਾਨ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਕਲਾਵਾਂ ਭਰੇ ਉੱਜਵਲ ਭਵਿੱਖ ਨੂੰ ਧੁੰਦਲਾ ਬਣਾਉਂਦਾ ਜਾ ਰਿਹਾ ਹੈ |
ਕਿਸੇ ਜਿੱਤ ਤੋ ਬਾਅਦ ਹੋਰ ਕਿਸੇ ਖਿਡਾਰੀ ਦਾ ਨਾਮ ਆਵੇ ਜਾਂ ਨਾ ਆਵੇ ਪਰ ਇਹ ਜ਼ਰੂਰ ਖ਼ਬਰਾਂ ਵਿਚ ਪ੍ਰਕਾਸ਼ਿਤ ਕਰਵਾਇਆ ਜਾਵੇਗਾ ਕਿ ਫਲਾਣੇ ਸਕੂਲ ਦੇ ਵਿਦਿਆਰਥੀ ਨੇ ਫਲਾਣੇ ਅਧਿਆਪਕ ਦੀ ਅਗਵਾਈ ਹੇਠ ਇਹ ਇਨਾਮ ਪ੍ਰਾਪਤ ਕੀਤੇ, ਚਲੋ ਠੀਕ ਹੈ ਮਿਹਨਤ ਕਰਵਾਈ ਪਰ ਉਸ ਤੋਂ ਬਾਅਦ ਜਾਂ ਪੜਾਈ ਪੂਰੀ ਹੋਣ ਉਪਰੰਤ ਕੀ ਉਸ ਵਿਦਿਆਰਥੀ ਨੂੰ ਅੱਗੇ ਕਿਸੇ ਹੋਰ ਉੱਚ ਪੱਧਰ ਦੀ ਵਿੱਦਿਆ ਅਤੇ ਖੇਡ ਲਈ ਪ੍ਰੇਰਿਤ ਕੀਤਾ ਗਿਆ ਜਾਂ ਉਸ ਨੂੰ ਕੋਈ ਇਹੋ ਜਿਹੀ ਸਹੂਲਤ ਪ੍ਰਦਾਨ ਕੀਤੀ ਜਿਸ ਨਾਲ ਉਸ ਉੱਪਰ ਭਵਿੱਖ ਵਿਚ ਵਿੱਦਿਆ ਪ੍ਰਾਪਤ ਕਰਨ ਲਈ ਵਧਾਇਆ ਜਾ ਰਿਹਾ ਅਨੇਕਾਂ ਪ੍ਰਕਾਰ ਦਾ ਬੋਝ ਘੱਟ ਸਕੇ ਜਿਵੇਂ ਜ਼ਿਆਦਾ ਤਰ ਵਿਦਿਆਰਥੀ ਦੇਖਣ ਨੂੰ ਮਿਲੇ ਨੇ ਜੋ ਕਿ ਸਕੂਲਾਂ ਦੌਰਾਨ ਤਾਂ ਅਨੇਕਾਂ ਸਰਗਰਮੀਆਂ ਵਿਚ ਹਿੱਸਾ ਲੈ ਕੇ ਸਰਟੀਫਿਕੇਟ ਤੇ ਤਗਮੇ ਪ੍ਰਾਪਤ ਕਰ ਲੈਂਦੇ ਹਨ ਪਰ ਕੁੱਝ ਹੀ ਸਮੇਂ ਬਾਅਦ ਵਿਚ ਉਨ੍ਹਾਂ ਨੂੰ ਆਪਣੇ ਸਕੂਲਾਂ ਦੁਆਰਾ ਕੋਈ ਯੋਗ ਅਗਵਾਈ ਨਾ ਮਿਲਣ ਕਾਰਨ ਆਪਣੀ ਪ੍ਰਤਿਭਾ ਵਿਚ ਕਾਮਯਾਬ ਹੋਣ ਲਈ ਅਸਫਲ ਹੋ ਜਾਣਾ ਪੈਂਦਾ ਹੈ|
ਇੱਥੇ ਦੱਸਣਾ ਚਾਹ ਗਾਂ ਕਿ ਸਰਕਾਰਾਂ ਦਾ ਜ਼ਿਕਰ ਮੈਂ ਇਸ ਲਈ ਨਹੀਂ ਕਰ ਰਿਹਾ ਸੀ ਕਿਉਂਕਿ ਸਰਕਾਰਾਂ ਦੇ ਖੋਖਲੇ ਵਾਅਦੇ ਵੋਟਾਂ ਦੇ ਨੇੜਲੇ ਸਮੇਂ ਤੇ ਹੀ ਪੂਰੇ ਹੁੰਦੇ ਦਿਖਾਈ ਦਿੰਦੇ ਹਨ ਪਰ ਥੋੜ੍ਹੇ ਸਮੇਂ ਬਾਅਦ ਹੀ ਵਿੱਸਰ ਜਾਂਦੇ ਹਨ ਜਿਵੇਂ ਕੁੱਝ ਸਾਲਾਂ ਪਹਿਲਾਂ ਕੀਤਾ ਵਾਅਦਾ ਕਿ ਵਿੱਦਿਆ ਵਿਚ 80 ਪ੍ਰਤਿਸ਼ਤ ਤੋ ਵੱਧ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਤੀ ਮਹੀਨਾ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਉਹ ਵੀ ਹਵਾ ਦੇ ਵਰੋਲਿਆਂ ਵਾਂਗ ਅੰਬਰਾਂ ਵਿਚ ਗੁਆਚ ਗਈ ਅਤੇ ਜੋ ਇਹ ਸਾਈਕਲਾਂ ਜਾਂ ਵਰਦੀਆਂ ਵੰਡੀਆਂ ਜਾ ਰਹੀਆਂ ਹਨ ਉਹ ਵੀ ਖਾਨਾਪੂਰਤੀ ਹੀ ਹੈ ਮੈਨੂੰ ਦੱਸਿਆ ਜਾਵੇ ਕਿ ਕੀ ਸਕੂਲ ਦੀ ਪੂਰੀ ਵਰਦੀ ਸਮੇਤ ਬੂਟ ਜੁਰਾਬਾਂ ਕੀ ਮਾਤਰ ਚਾਰ ਸੋ ਵਿਚ ਆ ਜਾਂਦੀ ਹੈ ਜੇਕਰ ਆ ਵੀ ਜਾਵੇ ਤਾਂ ਉਹ ਵੀ ਚਾਰ ਮਹੀਨਿਆਂ ਵਿਚ ਹੀ ਲੀਰੋਂ ਲੀਰ ਹੋਈ ਹੁੰਦੀ ਦਿਸਦੀ ਹੈ| 11ਵੀ 12ਵੀ ਦੇ ਵਿਦਿਆਰਥੀਆਂ ਸਾਈਕਲਾਂ ਪ੍ਰਾਪਤ ਕਰਨ ਦਾ ਇਨ੍ਹਾਂ ਲਾਭ ਖ਼ੁਦ ਨਹੀਂ ਲੈਂਦੇ ਜਿਨ੍ਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ, ਕਿਉਂਕਿ ਕੁੱਝ ਵਿਦਿਆਰਥਣਾਂ ਨੂੰ ਛੱਡ ਕੇ ਜ਼ਿਆਦਾਤਰ ਵਿਦਿਆਰਥਣਾਂ ਸਰਕਾਰੀ ਸਕੂਲਾਂ ਵਿਚ ਘੱਟੋ ਘੱਟ 5 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਹੁੰਚਦੀਆਂ ਹਨ ਉਨ੍ਹਾਂ ਦਾ ਮੁੱਖ ਸਾਧਨ ਜਾਂ ਤਾਂ ਬਸ ਹੈ ਜਾਂ ਉਨ੍ਹਾਂ ਦੇ ਘਰ ਦਾ ਕੋਈ ਮੈਂਬਰ ਕਿਉਂਕਿ ਕੁੜੀਆਂ ਤੇ ਹੋ ਰਹੇ ਹਵਸੀ ਹਮਲਿਆਂ ਤੋ ਅੱਜ ਕਲ ਸਾਰੇ ਹੀ ਵਾਕਫ਼ ਹਨ| ਜੇਕਰ ਵਿਦਿਆਰਥੀ ਨੂੰ ਇਹਨਾਂ ਸਕੀਮਾਂ ਦਾ ਲਾਹਾ ਦੇਣਾ ਹੀ ਹੈ ਤਾਂ ਇਹ ਸਾਈਕਲਾਂ ਕਿਉਂ ਸੱਤਵੀਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਤੋ ਸ਼ੁਰੂ ਨਹੀਂ ਕੀਤੀ ਗਈਆਂ ਜੇਕਰ ਇੰਜ ਕੀਤਾ ਜਾਵੇ ਤਾਂ ਇਸ ਸਕੀਮ ਦਾ ਲਾਭ ਵਿਦਿਆਰਥੀ ਲੰਮੇ ਸਮੇਂ ਤੱਕ ਆਪਣੀ ਵਿੱਦਿਆ ਨੂੰ ਪੂਰਨ ਕਰ ਤੱਕ ਵੀ ਤਾਂ ਲੈ ਸਕਦਾ ਹਨ ਅਤੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਉਨ੍ਹਾਂ ਨੂੰ ਵੀ ਇਹ ਚੀਜ਼ਾਂ ਦੇਣਾ ਕੋਈ ਲਾਭਦਾਇਕ ਨਹੀਂ, ਇਸੇ ਤੋ ਇਲਾਵਾ ਇਸ ਸਾਈਕਲ ਸਕੀਮ ਤਹਿਤ ਇਕੱਲੀਆਂ ਕੁੜੀਆਂ ਨੂੰ ਹੀ ਕਿਉਂ ਸਾਈਕਲ ਦਿੱਤੇ ਜਾ ਰਹੇ ਹਨ, ਸਕੂਲਾਂ ਵਿਚ ਅਤਿ ਦੀ ਗ਼ਰੀਬੀ ਸਹਿ ਰਹੇ ਪਰਿਵਾਰਾਂ ਦੇ ਲੜਕੇ ਵੀ ਵਿੱਦਿਆ ਲੈ ਰਹੇ ਹਨ ਉਨ੍ਹਾਂ ਨੂੰ ਇਹੋ ਜਿਹੀਆਂ ਸਕੀਮਾਂ ਦਾ ਲਾਭ ਬਰਾਬਰਤਾ ਦੇ ਤੌਰ ਤੇ ਦੇਣਾ ਚਾਹੀਦਾ ਹੈ, ਗੱਲ ਖ਼ਤਮ ਕਰਾਂ ਤਾਂ ਸਭ ਵੋਟਾਂ ਨੂੰ ਵਧਾਉਣ ਲਈ ਰਾਜਨੀਤਿਕ ਨੀਤੀਆਂ ਹੀ ਹਨ ਇਹ ਸਭ|
ਹੁਣ ਵਿਚਾਰਾਂ ਨੂੰ ਅੱਗੇ ਤੋਰੀਏ ਤਾਂ ਹਰੇਕ ਪ੍ਰਾਈਵੇਟ ਸਕੂਲ ਆਪਣੇ ਆਪ ਨੂੰ ਬਾਕੀ ਸਕੂਲਾਂ ਨਾਲੋਂ ਬਿਹਤਰ ਅਖਵਾਉਣ ਲਈ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿਲੇਬਸ ਦੇਣਾ ਅਤੇ ਉਨ੍ਹਾਂ ਦੀ ਉਮਰ ਤੋ ਵੱਧ ਵੱਧ ਖੇਡਾਂ ਵਿਚ ਅਭਿਆਸ ਕਰਵਾਉਣ ਲੱਗਾ ਹੈ ਜੋ ਕਿ ਵੱਧ ਰਹੀ ਉਮਰ ਵਿਚ ਇੱਕ ਰੋਗ ਬਣ ਕੇ ਨਿੱਤਰਦਾ ਜਾ ਰਿਹਾ ਹੈ ਇਹਨਾਂ ਕਾਰਨਾਂ ਕਰ ਕੇ ਹੀ ਨਿੱਕੇ ਨਿੱਕੇ ਬਚਿਆਂ ਦੀਆਂ ਨਜ਼ਰਾਂ ਕਮਜ਼ੋਰ ਹੋਣ ਕਾਰਨ ਐਨਕਾਂ ਲਗਦੀਆਂ ਜਾ ਰਹੀਆਂ ਹਨ ਅਤੇ ਕਿਤਾਬਾਂ ਜ਼ਿਆਦਾ ਹੋਣ ਕਾਰਨ ਛੋਟੀ ਉਮਰ ਵਿਚ  ਭਾਰੀ ਬਸਤੇ ਚੁੱਕਣ ਨਾਲ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ ਜਿਸ ਕਾਰਨ ਬੱਚਿਆਂ ਦੀ ਰੀੜ੍ਹ ਦੀਆਂ ਕੋਮਲ ਹੱਡੀਆਂ, ਮਣਕਿਆਂ ਅਤੇ ਪੱਸਲੀਆਂ, ਮਸਲਾਂ ਵਿਚ ਦਰਦ ਹੋਣ ਲੱਗ ਜਾਂਦਾ ਹੈ, ਜੋ ਕਿ ਬੱਚਿਆਂ ਦੀ ਸਿਹਤ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਅਤੇ ਮਹਿੰਗਾਈ ਵੱਧ ਹੋਣ ਕਾਰਨ ਮੱਧ ਵਰਗੀਆਂ ਪਰਿਵਾਰਾਂ ਵੱਲੋਂ ਆਪਣੇ ਬਚਿਆਂ ਨੂੰ ਜੋ ਕਿ ਮਾਨਸਿਕ ਅਤੇ ਵਿਦਿਆਰਥੀ ਖਿਡਾਰੀ ਦੀ ਸਿਹਤ ਨੂੰ ਦੇਣ ਵਾਲੀ ਪੌਸ਼ਟਿਕ  ਅਤੇ ਵਿਟਾਮਿਨਾਂ ਵਾਲੀਆਂ ਖ਼ੁਰਾਕਾਂ ਦੀ ਕਮੀ ਅਤੇ ਸਕੂਲਾਂ ਵਿਚ ਹੋ ਰਹੀਆਂ ਗਤੀਵਿਧੀਆਂ ਪ੍ਰਤੀ ਘੱਟ ਜਾਣੂੰ ਹੋਣ ਕਾਰਨ ਅੰਦਰੂਨੀ ਸਰੀਰਕ ਬਣਤਰ ਨੂੰ ਵੀ ਲੋੜ ਤੋ ਵੱਧ ਕਾਰਜ ਕਮਜ਼ੋਰ ਬਣਾਉਂਦਾ ਜਾ ਰਿਹਾ ਹੈ|
ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਕਈ ਹਜ਼ਾਰਾਂ ਵਿਚ ਹਨ ਤੇ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਟਿਊਸ਼ਨਾਂ ਦੀ ਜ਼ਰੂਰਤ ਕਿਉਂ ਹੁੰਦੀ ਹੈ ਤੇ ਪ੍ਰਾਈਵੇਟ ਸਕੂਲਾਂ ਵਿਚ ਅਧਿਆਪਕਾਂ ਦੀਆਂ ਤਨਖ਼ਾਹਾਂ ਘੱਟ ਨੇ ਪਰ ਫ਼ੀਸਾਂ ਇੰਨੀਆਂ ਜ਼ਿਆਦਾ ਹਨ ਫਿਰ ਵੀ ਟਿਊਸ਼ਨਾਂ ਦੀ ਜ਼ਰੂਰਤ ਉਨ੍ਹਾਂ ਨੂੰ ਵੀ ਪੈ ਰਹੀ ਹੈ ਇਹ ਵੀ ਨਜਾਇਜ਼ ਤੌਰ ਤੇ ਹੋ ਭਰੀਆਂ ਜਾ ਰਹੀਆਂ ਫ਼ੀਸਾਂ ਦਾ ਹੀ ਹਿੱਸਾ ਹੀ ਤਾਂ ਹਨ|
ਇੱਥੇ ਦੱਸਣ ਯੋਗ ਗੱਲ ਤਾਂ ਇਹ ਹੈ ਕਿ ਜੇਕਰ ਵਿਦਿਆਰਥੀ ਵਿੱਦਿਆ ਜਾਂ ਖੇਡਾਂ ਤੋ ਇਲਾਵਾ ਹੋਰ ਕਿਸੇ ਵੀ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਸਕੂਲਾਂ ਵੱਲੋਂ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੀ ਕੋਈ ਯੋਗ ਸਹਾਇਤਾ ਕੀਤੀ ਜਾਵੇ ਪਰ ਇਹੋ ਜਿਹਾ ਟਾਂਵਾਂ ਟਾਂਵਾਂ ਹੀ ਦੇਖਣ ਨੂੰ ਮਿਲਦਾ ਹੈ| ਇਹਨਾਂ ਗੰਭੀਰ ਮਸਲਿਆਂ ਤੇ ਵੀ ਸਰਕਾਰਾਂ ਅਤੇ ਖ਼ਾਸਕਰ ਸਮਾਜਿਕ ਸੰਸਥਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਸਖ਼ਤੀ ਨਾਲ ਇਹੋ ਜਿਹੇ ਨਿਯਮਾਂ ਨੂੰ ਬਣਾਉਣ ਜਿਸ ਤਹਿਤ ਬਚਿਆਂ ਨੂੰ ਭਾਰੇ ਭਾਰੇ ਬੈਗਾਂ ਦੇ ਭਾਰ ਤੋ ਬਚਾਇਆ ਜਾਵੇ, ਵਾਧੂ ਦੇ ਖ਼ਰਚਿਆਂ ਤੋ ਜੋ ਕਿ ਸਮੇਂ ਸਮੇਂ ਤੇ ਸਮਾਗਮਾਂ, ਸਟੇਸਨਰੀਆਂ, ਵਰਦੀਆਂ ਜਾਂ ਫ਼ੰਡਾਂ ਦੇ ਨਾਮ ਇਕੱਠੀਆਂ ਕੀਤੀਆਂ ਜਾ ਰਹੀਆਂ ਫ਼ੀਸਾਂ ਨੂੰ ਲੈਣ ਤੋਂ ਰੋਕਿਆ ਜਾਵੇ, ਸਕੂਲੀ ਬਸਾਂ ਵਿਚ ਲੋੜ ਤੋਂ ਵੱਧ ਬੱਚਿਆਂ ਨੂੰ ਨਾ ਬਠਾਇਆ ਜਾਵੇ ਅਤੇ ਸਕੂਲਾਂ ਵਿਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਉਨ੍ਹਾਂ ਦੀ ਉਮਰ ਅਤੇ ਖ਼ੁਰਾਕ ਅਨੁਸਾਰ ਹੀ ਕਰਵਾਈਆਂ ਜਾਣ ਤਾਂ ਕਿ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਿਚ ਅਣਭੋਲ ਮਾਸੂਮ ਬਚਿਆਂ ਨੂੰ ਕੋਈ ਔਖਾਈਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਿੱਕੀ ਉਮਰ ਦੇ ਬੱਚੇ ਆਪਣੇ ਤੋ ਹੋ ਰਹੇ ਇਹ ਅਸਹਿਣੇ ਦੁੱਖਾਂ ਤੋਂ ਨਿਜਾਤ ਪਾ ਸਕਣ|
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏ ਵਾਲ) ਸੰਗਰੂਰ  9914062205

Leave a Reply

Your email address will not be published. Required fields are marked *