ਸਕੂਲੀ ਬਚਿਆਂ ਨੇ ਬੇਟੀ ਬਚਾਓ ਬੇਟੀ ਪੜਾਓ ਦਾ ਪਾਠ ਲੋਕਾਂ ਨੂੰ ਪੜ੍ਹਾਇਆ

ਚੰਡੀਗੜ੍ਹ,13 ਫਰਵਰੀ (ਰਾਹੁਲ)  ਸੈਕਟਰ 22 ਦੇ ਨਹਿਰੂ ਪਾਰਕ ਵਿਚ ਸਰਕਾਰੀ ਸਕੂਲ ਸੈਕਟਰ 22 ਏ ਦੇ ਬਚਿਆਂ ਅਤੇ ਹੋਰ ਸਕੂਲਾਂ ਦੇ ਬਚਿਆਂ ਨੇ ਬੇਟੀ ਬਚਾਓ ਅਤੇ ਬੇਟੀ ਪੜਾਓ ਸਮਾਗਮ ਵਿਚ ਹਿਸਾ ਲਿਆ| ਇਸ ਮੌਕੇ ਵੱਖ ਵੱਖ ਸਕੂਲੀ ਬੱਚਿਆਂ ਨੇ ਲੋਕਾਂ ਨੁੰ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਬਾਰੇ ਜਾਣਕਾਰੀ ਦਿਤੀ ਅਤੇ ਕਿਹਾ ਕਿ ਭਰੂਣ ਹਤਿਆ ਕਰਨਾ ਇਕ ਪਾਪ ਹੋਣ ਦੇ ਨਾਲ ਹੀ ਕਾਨੂੰਨੀ ਜੁਰਮ ਵੀ ਹੈ| ਉਹਨਾਂ ਦਸਿਆ ਕਿ ਲੋਕ ਬਚਿਆਂ ਦੀ ਪ੍ਰਾਪਤੀ ਦੇ ਲਈ ਕਈ ਤਰਾਂ ਦੇ ਢੌੰਗੀ ਬਾਬਿਆਂ ਦੇ ਮਗਰ ਵੀ ਲੱਗ ਜਾਂਦੇ ਹਨ ਜੋ ਕਿ ਗਲਤ ਗਲ ਹੈ| ਇਸ ਮੌਕੇ ਬੱਚਿਆਂ ਨੇ ਲੋਕਾਂ ਨੁੰ ਢੌਂਗੀ ਬਾਬਿਆਂ ਕੌਲ ਨਾ ਜਾਣ ਲਈ ਪ੍ਰੇਰਿਆ ਅਤੇ ਧੀਆ ਨੂੰ ਜਨਮ ਦੇਣ ਅਤੇ ਪੜਾਉਣ ਲਈ ਪ੍ਰੇਰਨਾ ਦਿਤੀ|

Leave a Reply

Your email address will not be published. Required fields are marked *