ਸਕੂਲੀ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਸਥਾਨਕ ਪਿੰਡ ਸ਼ਾਹੀਮਾਜਰਾ ਦੇ ਵਾਰਡ ਨੰਬਰ 8 ਵਿੱਚ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਵਾਰਡ ਦੇ ਕੌਂਸਲਰ ਸ੍ਰੀ ਅਸ਼ੋਕ ਝਾਅ ਦੀ ਪ੍ਰੇਰਨਾ ਸਦਕਾ ਸ੍ਰ. ਜਸਪਾਲ ਸਿੰਘ (ਪਾਲ ਹਾਰਡਵੇਅਰ ਫੇਜ਼-9 ਵਾਲੇ) ਵੱਲੋਂ ਸਕੂਲੀ ਬੱਚਿਆਂ ਨੂੰ ਕਾਪੀਆਂ,ਪੈਨਸਲਾਂ ਅਤੇ ਸਟੇਸ਼ਨਰੀ ਦਾ ਹੋਰ ਸਾਮਾਨ ਦੇਣ ਦੇ ਨਾਲ ਨਾਲ ਫਰੂਟ ਵੀ ਵੰਡੇ ਗਏ|
ਇਸ ਮੌਕੇ ਸ੍ਰੀ ਅਸ਼ੋਕ ਝਾਅ ਨੇ ਦਸਿਆ ਕਿ ਇਕ ਮਹੀਨੇ ਦੇ ਅੰਦਰ ਹੀ ਇਸ ਸਕੂਲ ਵਿਚ ਪਾਣੀ ਦਾ ਆਰ.ਓ. ਸਿਸਟਮ ਵੀ ਲਗਾ ਦਿੱਤਾ ਜਾਵੇਗਾ| ਇਸ ਮੌਕੇ ਸ਼ਾਹੀਮਾਜਰਾ ਮੰਦਿਰ ਦੇ ਪ੍ਰਧਾਨ ਸ੍ਰੀ ਰਾਮ ਕੁਮਾਰ ਸ਼ਰਮਾ, ਮਿਨਿਓਰਟੀ ਸੈਲ ਦੇ ਪ੍ਰਧਾਨ ਗੁਲਫਾਮ ਅਲੀ, ਪੰਡਤ ਰਾਮ ਰਤਨ, ਸਕੂਲ ਸਟਾਫ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *