ਸਕੂਲੀ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ

ਐਸ ਏ ਐਸ ਨਗਰ,18 ਫਰਵਰੀ (ਸ.ਬ.) ਨਿਸ਼ਕਾਮ ਸੇਵਾ ਭਾਵ ਸਮਿਤੀ ਵਲੋਂ ਸਰਕਾਰੀ ਪ੍ਰਾਈਮਰੀ ਸਕੂਲ ਕੈਲੋ ਦੇ 108 ਵਿਦਿਆਰਾਥੀਆਂ ਨੂੰ 50 ਸਟੀਲ ਦੇ ਡੈਸਕ, 220 ਕਾਪੀਆਂ, 220 ਬਾਲ ਪੈਨ ਵੰਡੇ ਗਏ| ਇਸ ਤੋਂ ਇਲਾਵਾ ਬੱਚਿਆਂ ਨੂੰ ਖਾਣ ਲਈ ਬਿਸਕੁਟ ਅਤੇ ਫਲ ਵੀ ਵੰਡੇ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਗੋਪਾਲ ਨੇ ਦਸਿਆ ਕਿ ਇਸ ਸਮਾਨ ਉਪਰ ਆਇਆ ਖਰਚਾ ਸਮਿਤੀ ਦੇ ਮੈਂਬਰਾਂ ਨੇ ਹੀ ਆਪਣੇ ਕੋਲੋਂ ਇਕਠਾ ਕੀਤਾ ਸੀ| ਇਸ ਮੌਕੇ ਸਮਿਤੀ ਦੇ ਜਨਰਲ ਸੈਕਟਰੀ ਡਾ ਭੁਪਿੰਦਰ ਸਿੰਘ ਬੈਂਸ, ਸਿਖਿਆ ਅਫਸਰ ਸੰਤੋਸ਼ ਰਾਣੀ, ਕ੍ਰਿਸ਼ਨ ਪੁਰੀ, ਹੈਡ ਟੀਚਰ ਗੁਰਪ੍ਰੀਤ ਸਿੰਘ, ਟੀਚਰ ਅਰਚਨਾ ਸੇਠੀ, ਕਿਰਨਜੀਤ ਕੌਰ, ਕਮਲਜੀਤ ਕੌਰ , ਸਰਪੰਚ ਹਰਿੰਦਰ ਸਿੰਘ,ਬਾਬੂ ਰਾਮ ਦਿਵਾਣਾ,ਸੁਦੇਸ ਸ਼ਰਮਾ, ਰਾਜੇਸ ਕੁਮਾਰ ਗੁਪਤਾ,ਰਾਜੇਸ ਅਗਰਵਾਲ, ਅਸ਼ਵਨੀ ਮਹਾਜਨ, ਰਾਜੀਵ ਸ਼ਰਮਾ, ਪ੍ਰੋਮਿਲਾ ਰਾਣਾ, ਆਸੀਸ ਕੁਮਾਰ, ਨੀਲਾ ਸ਼ਰਮਾ, ਸਾਲਾ ਸ਼ਰਮਾ, ਕੁਲਦੀਪ ਕੌਰ, ਸਿਮਜ ਕਲਸੀ, ਸੁਮਨ ਅਰੋੜਾ, ਵਿਜੈ ਕੁਮਾਰੀ, ਸਵਿਤਾ ਪਰੰਜਾ, ਅਰਚਨਾ, ਸਰੋਜ ਸ਼ਰਮਾ, ਨਿਸ਼ਾ ਸ਼ਰਮਾ ਵੀ ਮੌਜੂਦ ਸਨ| ਇਸ ਮੌਕੇ ਸਕੂਲੀ ਬਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ|

Leave a Reply

Your email address will not be published. Required fields are marked *