ਸਕੂਲੀ ਬੱਚਿਆਂ ਨੂੰ ਕੋਟੀਆਂ ਵੰਡੀਆਂ

ਐਸ ਏ ਐਸ ਨਗਰ, 13 ਅਕਤੂਬਰ  (ਸ.ਬ.) ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-5 ਮੁਹਾਲੀ ਵਿਖੇ ਲੋੜਵੰਦ 100 ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰੈਸ ਸਕੱਤਰ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਸਮਿਤੀ ਵੱਲੋਂ ਸਕੂਲ ਦੇ ਬੱਚਿਆਂ ਨੂੰ ਸਰਦੀ ਦੀ ਯੂਨੀਫਾਰਮ ਵਾਲੀਆ ਗਰਮ ਕੋਟੀਆਂ ਵੰਡੀਆਂ ਗਈਆਂ| ਇਸ ਮੌਕੇ ਸਕੂਲੀ ਬੱਚਿਆਂ ਨੂੰ ਸਫਾਈ ਕਰਨ, ਬੁਰੀ ਆਦਤਾਂ ਨੂੰ ਤਿਆਗਣ, ਸਿਹਤ ਸੰਬੰਧੀ ਜਾਣਕਾਰੀ ਵੀ ਦਿਤੀ ਗਈ|
ਇਸ ਮੌਕੇ ਪ੍ਰੇਮ ਗਰਗ, ਆਸ਼ਾ ਸ਼ਰਮਾ, ਅਨਿਤਾ ਜੋਸ਼ੀ, ਜਿਊਤੀ ਰਾਣੀ, ਨੀਤੂ, ਊਸ਼ਾ ਸ਼ਰਮਾ, ਊਸ਼ਾ ਰੋਹਿਲਾ, ਜਿਊਤੀ, ਰਾਜ ਸਰੀਨ, ਕੁਸਮ ਮਰਵਾਹਾ, ਏਕਤਾ ਸ਼ਰਮਾ, ਜਸਵੰਤ ਸਿੰਘ, ਰਮੇਸ਼ ਸੋਂਧੀ, ਪਰਵੀਨ ਸ਼ਰਮਾ, ਹੁਕਮ ਸਿੰਘ ਰਾਵਤ, ਰਮਨ ਥਿਰੇਜਾ, ਵਿਜੇਤਾ, ਕੇ ਕੇ ਸੈਣੀ ਵੀ ਮੌਜੂਦ ਸਨ|

Leave a Reply

Your email address will not be published. Required fields are marked *