ਸਕੂਲੀ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ

ਐਸ. ਏ. ਐਸ. ਨਗਰ, 26 ਜੁਲਾਈ (ਸ.ਬ.) ਦਸ਼ਮੇਸ਼ ਪਬਲਿਕ ਸਕੂਲ ਫੇਜ਼3 ਬੀ-1 ਵਿਖੇ ਸਕੂਲ ਦੇ ਖਿਡਾਰੀ ਬੱਚਿਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਸਪੋਰਟਸ ਕੋਚ ਸ੍ਰੀ ਪਰਮਿੰਦਰ ਕਟਵਾਲ ਨੇ ਦੱਸਿਆ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਕੂਲ ਦੇ ਬੱਚਿਆਂ ਨੂੰ ਖੇਡ ਕਿੱਟਾਂ ਦੀ ਵੰਡ ਸਕੂਲ ਦੇ ਪ੍ਰਿੰਸੀਪਲ ਰਮਨਦੀਪ ਕੌਰ  ਵਲੋਂ ਕੀਤੀ ਗਈ|
ਉਹਨਾਂ ਕਿਹਾ ਕਿ ਇਸ ਸਕੂਲ ਵਿੱਚ ਸਕੂਲੀ ਬੱਚਿਆਂ ਲਈ ਵਿਸ਼ੇਸ਼ ਸਪੋਰਟਸ ਟੀਮ ਬਣਾਈ ਗਈ ਹੈ, ਜਿਸ ਵਿੱਚ ਸਕੂਲ ਦੇ ਵੱਡੀ ਗਿਣਤੀ ਬੱਚੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ|
ਇਸ ਮੌਕੇ ਖੇਡ ਅਧਿਆਪਕਾ ਜੀਵਨਜੋਤ, ਵਾਈਸ ਪ੍ਰਿੰਸੀਪਲ ਕਿਰਨ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *