ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ) ਐਕਜੋਨੋਬਲ ਕੰਪਨੀ ਦੇ ਸੀ ਐਸ ਆਰ ਪ੍ਰਾਜੈਕਟ ਮਿਸ਼ਨ ਸਲਾਮਤਿ ਤਹਿਤ ਐਨ ਜੀ ਓ ਹੱਸ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਸੜਕ ਸੁਰਖਿਆ ਨਿਯਮਾਂ ਦੀ ਜਾਣਕਾਰੀ ਦੇਣ ਲਈ ਸੜਕ ਸੁਰਖਿਆ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ ਜੀ ਓ ਦੇ ਬੁਲਾਰੇ ਨੇ ਦਸਿਆ ਕਿ ਮਹਾਲੀ ਦੇ ‘ਦ ਬ੍ਰਿਟਿਸ਼ ਸਕੂਲ ਵਿੱਚ 8 ਵੀਂ ਤੋਂ 12 ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੜਕ ਸੁਰਖਿਆਂ ਵਿਸ਼ੇ ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਇਸ ਵਿੱਚ ਨੌਂਵੀ ਕਲਾਸ ਦੀ ਵਿਦਿਆਰਥਣ ਆਂਚਲ ਨੇ ਪਹਿਲਾ ਇਲਾਮ ਜਿਤਿਆ|
ਇਸੇ ਦੌਰਾਨ ਐਨ ਜੀ ਓ ਹੱਸ ਦੀ ਜਿਲ੍ਹਾ ਕੋਆਰਡੀਨੇਟਰ ਅਮੋਲ ਕੌਰ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਮੁਹਾਲੀ ਦੇ ਅਧਿਕਾਰੀਆਂ ਨੇ ਮੁਹਾਲੀ ਅਤੇ ਜੀਰਕਪੁਰ ਦੇ ਵੱਖ-ਵੱਖ ਸਕੂਲਾਂ ਵਿਚ ਟ੍ਰੈਫਿਕ  ਜਾਗਰੂਕਤਾ ਕੈਂਪ ਲਗਾ ਕੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਚੁੱਕੇ ਹਨ|

Leave a Reply

Your email address will not be published. Required fields are marked *