ਸਕੂਲੀ ਬੱਚਿਆਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਾਇਆ ਗਿਆ ਵਾਤਾਵਰਣ ਸੁਰੱਖਿਆ ਪ੍ਰਤੀ ਚੇਤਨਾ ਘਰ ਘਰ ਪਹੁੰਚਾਉਣ ਦੀ ਲੋੜ: ਧਨੋਆ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਸਰਕਾਰੀ ਪ੍ਰਾਈਮਰੀ ਸਕੂਲ ਪਿੰਡ ਲੰਬਿਆਂ, ਵਾਰਡ ਨੰ: 23, ਵਿਖੇ ਅੱਜ ਕੌਂਸਲਰ ਸਤਵੀਰ ਸਿੰਘ ਧਨੋਆ ਵੱਲੋਂ ਸਕੂਲ ਵਿੱਚ ਬੱਚਿਆਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਾਇਆ ਗਿਆ| ਬੱਚਿਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਚੇਤੰਨ ਕਰਦੇ ਹੋਏ ਪਟਾਕਿਆਂ ਤੋਂ ਹੋਣ ਵਾਲੇ ਵੱਖ ਵੱਖ ਤਰ੍ਹਾਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਿਛਲੀਆਂ ਦੀਵਾਲੀ ਨੂੰ ਪਟਾਕਿਆਂ ਨਾਲ ਹੋਈਆਂ ਦੁਰਘਟਨਾਵਾਂ ਵਿੱਚ ਜਖਮੀਆਂ ਅਤੇ ਮੌਤਾਂ ਬਾਰੇ ਅੰਕੜਿਆਂ ਸਮੇਤ ਦੱਸਿਆ ਗਿਆ| ਇਸ ਦੇ ਨਾਲ ਬੱਚਿਆਂ ਨੂੰ ਪਟਾਕਿਆਂ ਨਾਲ ਪੈਸੇ ਦੀ ਬਰਬਾਦੀ ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ|
ਬੱਚਿਆਂ ਨੇ ਇਸ ਦੌਰਾਨ ਰੁਚੀ ਦਿਖਾਉਂਦੇ ਹੋਏ ਦਿਵਾਲੀ ਪਟਾਕੇ ਰਹਿਤ ਮਨਾਉਣ ਦਾ ਅਹਿਦ ਲਿਆ| ਸਕੂਲ ਇੰਚਾਰਜ ਸ. ਜਸਬੀਰ ਸਿੰਘ ਸਮੇਤ ਪੂਰਾ ਸਟਾਫ ਨੇ ਵੀ ਬੱਚਿਆਂ ਨੂੰ ਇਸ ਲਈ ਪ੍ਰੇਰਿਤ ਕੀਤਾ|

Leave a Reply

Your email address will not be published. Required fields are marked *